ਗੈਜੇਟ ਡੈਸਕ– ਕੇਂਦਰੀ ਸਰਕਾਰ ਦੀ ਸਖਤੀ ਤੋਂ ਬਾਅਦ ਗੂਗਲ ਅਤੇ ਐਪਲ ਨੇ ਆਪਣੇ-ਆਪਣੇ ਪਲੇਟਫਾਰਮ ਤੋਂ ਟਿਕਟਾਕ ਐਪ ਨੂੰ ਹਟਾ ਲਿਆ ਹੈ। ਮਦਰਾਸ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਨੂੰ ਗੂਗਲ ਅਤੇ ਐਪਲ ਨੂੰ ਆਪਣੇ-ਆਪਣੇ ਪਲੇਅ ਸਟੋਰ ਤੋਂ TikTok ਨੂੰ ਹਟਾਉਣ ਲਈ ਕਿਹਾ ਸੀ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਵੀ ਮਦਰਾਸ ਹਾਈ ਕੋਰਟ ਦੇ ਟਿਕਟਾਕ ਐਪ ’ਤੇ ਰੋਕ ਲਗਾਉਣ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਕਿਹਾ ਕਿ ਉਹ ਆਪਣੇ ਐਪ ਸਟੋਰ ਤੋਂ ਪ੍ਰਸਿੱਧ ਚਾਈਨੀਜ਼ ਸ਼ਾਰਟ ਵੀਡੀਓ ਮੋਬਾਇਲ ਐਪ ਨੂੰ ਹਟਾ ਲੈਣ।
ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਨੇ ਇਹ ਕਦਮ ਚੁੱਕਿਆ ਹੈ। ਹਾਈ ਕੋਰਟ ਨੇ ਸਰਕਾਰ ਨੂੰ ਟਿਕਟਾਕ ਐਪ ਦੇ ਡਾਊਨਲੋਡਸ ਨੂੰ ਰੋਕਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ 3 ਅਪ੍ਰੈਲ ਨੂੰ ਇਕ ਆਰਡਰ ਪਾਸ ਕਰਕੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਟਿਕਟਾਕ ਐਪ ਦੇ ਡਾਊਨਲੋਡਸ ਨੂੰ ਰੋਕਿਆ ਜਾਵੇ।
ਗੁਜਰਾਤ 'ਚ ਤੂਫਾਨ ਕਾਰਨ ਜਾਨੀ ਨੁਕਸਾਨ, ਮੋਦੀ ਨੇ ਕੀਤਾ ਮਦਦ ਦਾ ਐਲਾਨ
NEXT STORY