ਬਾਰਾਬੰਕੀ— ਬਾਰਾਬੰਕੀ ਦੀ ਇਕ ਔਰਤ ਬਾਨੋ ਨੇ ਦਾਅਵਾ ਕੀਤਾ ਹੈ ਕਿ ਤੰਬਾਕੂ ਨਾਲ ਦੰਦ ਸਾਫ ਕਰਨ ਦੀ ਆਦਤ ਕਾਰਣ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਬੁੱਧਵਾਰ ਨੂੰ ਪੁਲਸ ਥਾਣਾ ਮਸੌਲੀ ਵਿਚ ਇਕ ਔਰਤ ਵਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਉਸ ਨੇ ਪਤੀ 'ਤੇ ਦਾਜ ਲਈ ਤੰਗ ਕਰਨ ਦਾ ਦੋਸ਼ ਵੀ ਲਾਇਆ। ਔਰਤ ਨੇ ਦੋਸ਼ ਲਾਇਆ ਕਿ ਮੇਰਾ ਪਤੀ ਮੇਰੀ ਅਸ਼ਲੀਲ ਵੀਡੀਓ ਬਣਾ ਕੇ ਮੈਨੂੰ ਡਰਾਉਂਦਾ ਹੈ ਤੇ ਦਾਜ ਦੀ ਮੰਗ ਵੀ ਕਰਦਾ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਮੈਂ ਇਸ ਦੀ ਸੂਚਨਾ ਆਪਣੇ ਘਰ ਵਾਲਿਆਂ ਨੂੰ ਦਿੱਤੀ।
ਬਾਨੋ ਦੇ ਭਰਾ ਨੇ ਕਿਹਾ ਕਿ ਉਸ ਦੇ ਸਹੁਰੇ ਘਰ ਵਾਲੇ ਉਸ 'ਤੇ ਤਸ਼ੱਦਦ ਕਰ ਰਹੇ ਹਨ ਤੇ ਉਹ 3 ਲੱਖ ਰੁਪਏ ਤੇ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਹੇ ਹਨ।ਬਾਨੋ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਤੰਬਾਕੂ ਨਾਲ ਬਣੇ ਮੰਜਨ ਦੀ ਆਦਤ ਹੈ ਤੇ ਜਦੋਂ ਉਹ ਉਸ ਲਈ ਮੰਜਨ ਲਿਆਉਣਾ ਭੁੱਲ ਜਾਂਦਾ ਹੈ ਤਾਂ ਉਹ ਹੰਗਾਮਾ ਖੜ੍ਹਾ ਕਰ ਦਿੰਦੀ ਹੈ। ਉਸ ਨੇ ਆਪਣੀ ਪਤਨੀ ਦੇ ਮੋਬਾਇਲ ਦੀ ਵਰਤੋਂ 'ਤੇ ਵੀ ਇਤਰਾਜ਼ ਪ੍ਰਗਟ ਕੀਤੇ।
ਈ. ਡੀ. ਨੇ ਹੁੱਡਾ ਕੋਲੋਂ ਦੂਸਰੇ ਦਿਨ ਵੀ ਕਈ ਘੰਟੇ ਕੀਤੀ ਪੁੱਛਗਿੱਛ
NEXT STORY