ਨੈਸ਼ਨਲ ਡੈਸਕ : ਰਾਜਸਥਾਨ ਦੇ ਜੋਧਪੁਰ ਨਗਰ ਨਿਗਮ ਤੋਂ ਇੱਕ ਬਹੁਤ ਹੀ ਅਜੀਬੋ-ਗਰੀਬ ਅਤੇ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਗਮ ਦੇ ਪੁਰਾਣੇ ਦਫ਼ਤਰ ਵਿੱਚ ਪਿਛਲੇ 20 ਸਾਲਾਂ ਤੋਂ ਬੰਦ ਪਈ ਇੱਕ ਭਾਰੀ-ਭਰਕਮ ਤਿਜੋਰੀ ਨੂੰ 2,500 ਰੁਪਏ ਖਰਚ ਕਰ ਕੇ ਖੋਲ੍ਹਿਆ ਗਿਆ, ਪਰ ਜਦੋਂ ਤਿਜੋਰੀ ਖੁੱਲ੍ਹੀ ਤਾਂ ਅੰਦਰੋਂ ਨਿਕਲੀ ਚੀਜ਼ ਦੇਖ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ।
ਕਿਵੇਂ ਬਣੀ ਰਹੀ ਇਹ ਤਿਜੋਰੀ 'ਰਹੱਸ'?
ਜਾਣਕਾਰੀ ਅਨੁਸਾਰ ਇਹ ਤਿਜੋਰੀ ਸਾਲ 2005 ਦੇ ਆਸ-ਪਾਸ ਨਗਰ ਨਿਗਮ ਦੇ ਪੁਰਾਣੇ ਦਫ਼ਤਰ ਵਿੱਚ ਲਿਆਂਦੀ ਗਈ ਸੀ। ਸਮਾਂ ਬੀਤਣ ਦੇ ਨਾਲ ਇਸਦੀਆਂ ਚਾਬੀਆਂ ਗੁੰਮ ਹੋ ਗਈਆਂ ਅਤੇ ਇਹ ਤਿਜੋਰੀ ਇੱਕ ਰਹੱਸ ਬਣ ਕੇ ਰਹਿ ਗਈ। ਹਾਲ ਹੀ ਵਿੱਚ ਜਦੋਂ ਪੁਰਾਣੇ ਰਿਕਾਰਡ ਦੀ ਜਾਂਚ ਅਤੇ ਸਫਾਈ ਕੀਤੀ ਜਾ ਰਹੀ ਸੀ, ਤਾਂ ਅਧਿਕਾਰੀਆਂ ਦੀ ਨਜ਼ਰ ਇਸ 'ਤੇ ਪਈ। ਪ੍ਰਸ਼ਾਸਨ ਨੂੰ ਲੱਗਾ ਕਿ ਸ਼ਾਇਦ ਇਸ ਵਿੱਚ ਪੁਰਾਣੇ ਦੌਰ ਦੇ ਕੋਈ ਅਹਿਮ ਦਸਤਾਵੇਜ਼ ਜਾਂ ਨਕਦੀ ਹੋ ਸਕਦੀ ਹੈ।
2,500 ਰੁਪਏ ਖਰਚ ਕੇ ਬੁਲਾਇਆ ਗਿਆ ਮਾਹਿਰ
ਤਿਜੋਰੀ ਨੂੰ ਖੋਲ੍ਹਣ ਲਈ ਇੱਕ ਵਿਸ਼ੇਸ਼ ਕਾਰੀਗਰ ਬੁਲਾਇਆ ਗਿਆ, ਜਿਸ ਨੇ ਵਿਸ਼ੇਸ਼ ਸੰਦਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਇਸਨੂੰ ਖੋਲ੍ਹਿਆ। ਇਸ ਪੂਰੀ ਪ੍ਰਕਿਰਿਆ 'ਤੇ ਨਗਰ ਨਿਗਮ ਦੇ ਕਰੀਬ 2,500 ਰੁਪਏ ਖਰਚ ਹੋ ਗਏ।
ਅੰਦਰੋਂ ਮਿਲੀ ਸਿਰਫ਼ 1 ਰੁਪਏ ਦੀ 'ਪੂੰਜੀ'
ਜਦੋਂ ਤਿਜੋਰੀ ਦਾ ਭਾਰੀ ਗੇਟ ਖੁੱਲ੍ਹਿਆ, ਤਾਂ ਉੱਥੇ ਮੌਜੂਦ ਕਰਮਚਾਰੀ ਹੱਕੇ-ਬੱਕੇ ਰਹਿ ਗਏ। ਤਿਜੋਰੀ ਦੇ ਅੰਦਰ ਨਾ ਤਾਂ ਕੋਈ ਫਾਈਲ ਸੀ ਅਤੇ ਨਾ ਹੀ ਕੋਈ ਸੋਨੇ-ਚਾਂਦੀ ਦੇ ਸਿੱਕੇ। ਸਾਰਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰਦਿਆਂ ਤਿਜੋਰੀ ਵਿੱਚੋਂ ਸਿਰਫ਼ 1982 ਦਾ ਇੱਕ ਰੁਪਏ ਦਾ ਸਿੱਕਾ ਬਰਾਮਦ ਹੋਇਆ।
ਅਧਿਕਾਰੀਆਂ ਦਾ ਨਿਕਲਿਆ ਹਾਸਾ
ਇਸ ਨਜ਼ਾਰੇ ਨੂੰ ਦੇਖ ਕੇ ਉੱਥੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਹਾਸਾ ਨਿਕਲ ਗਿਆ। ਨਿਗਮ ਦੇ ਗਲਿਆਰਿਆਂ ਵਿੱਚ ਹੁਣ ਇਹ ਮਜ਼ਾਕ ਚੱਲ ਰਿਹਾ ਹੈ ਕਿ ਨਿਗਮ ਨੇ ਸਿਰਫ਼ 1 ਰੁਪਏ ਨੂੰ ਸੁਰੱਖਿਅਤ ਰੱਖਣ ਲਈ 20 ਸਾਲਾਂ ਤੱਕ ਤਿਜੋਰੀ ਦੀ ਪਹਿਰੇਦਾਰੀ ਕੀਤੀ। ਸੋਸ਼ਲ ਮੀਡੀਆ 'ਤੇ ਵੀ ਲੋਕ ਇਸਨੂੰ "ਜੋਧਪੁਰ ਨਗਰ ਨਿਗਮ ਦਾ ਸਭ ਤੋਂ ਮਹਿੰਗਾ ਇੱਕ ਰੁਪਿਆ" ਕਹਿ ਕੇ ਚੁਟਕੀਆਂ ਲੈ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਨਾਟਕ ਦੇ ਬੀਦਰ 'ਚ ਸ਼ੱਕੀ ਸਮੱਗਰੀ ਨਾਲ ਹੋਇਆ ਧਮਾਕਾ, 4 ਬੱਚਿਆਂ ਸਮੇਤ 6 ਲੋਕ ਜ਼ਖਮੀ
NEXT STORY