ਖੰਡਵਾ : ਮੱਧ-ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ 'ਚ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ ਹੋਇਆ ਹੈ, ਜਿਸ 'ਚ ਬਾਰਾਤ ਲੈ ਕੇ ਜਾ ਰਹੇ ਲਾੜੇ ਸਮੇਤ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਇੰਝ ਵਾਪਰਿਆ ਹਾਦਸਾ
ਬੀਤੇ ਦਿਨ ਮੌਜਵਾੜੀ ਤੋਂ ਮਹਿਲੂ ਜਾ ਰਹੀ ਬਰਾਤੀਆਂ ਨਾਲ ਭਰੀ ਇਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਜੰਗਲ 'ਚ ਪਲਟ ਗਈ। ਟਰੈਕਟਰ ਪਲਟ ਜਾਣ ਕਾਰਨ ਵਿਚ ਸਵਾਰ ਸਾਰੇ ਬਰਾਤੀ ਨਾਲੇ 'ਚ ਜਾ ਡਿੱਗੇ। ਨਾਲੇ 'ਚ ਡਿੱਗਣ ਕਾਰਨ ਲਾੜੇ ਸਮੇਤ ਛੇ ਲੋਕਾਂ, ਜਿਸ 'ਚ ਲਾੜੇ ਦਾ ਪਿਤਾ ਵੀ ਮੌਜੂਦ ਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਖੰਡਵਾ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਨ ਦਾ ਬਿਆਨ, ਕਿਹਾ-ਭਾਰੀ ਮੁਸ਼ਕਲਾਂ 'ਚ ਹਨ ਅੰਦੋਲਨਕਾਰੀ ਕਿਸਾਨ
ਪੂਰੇ ਪਿੰਡ 'ਚ ਪਸਰਿਆ ਮਾਤਮ, ਨਹੀਂ ਬਲਿਆ ਕਿਸੇ ਦੇ ਘਰ ਦਾ ਚੁੱਲ੍ਹਾ
ਕੱਲ ਤੱਕ ਜਿਥੇ ਵਿਆਹ ਦੀਆਂ ਰੌਣਕਾਂ ਸੀ ਉਥੋਂ ਹੁਣ ਮਾਤਮ ਦੀ ਚੀਕ-ਚਹਾੜਾ ਸੁਣਾਈ ਦੇ ਰਿਹਾ ਸੀ, ਜਿਸ ਵਿਹੜੇ 'ਚ ਲੋਕ ਲਾੜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ, ਹੁਣ ਉਥੇ ਲਾੜੇ ਤੇ ਉਸ ਦੇ ਪਿਤਾ ਦੀ ਲਾਸ਼ ਰੱਖੀ ਹੋਈ ਹੈ। ਪੂਰੇ ਪਿੰਡ 'ਚ ਮਾਤਮ ਪਸਰਿਆ ਹੋਇਆ ਹੈ। ਹਰ ਕੋਈ ਕਹਿ ਰਿਹਾ ਕਿ ਅੱਜ ਤੱਕ ਕਿਸੇ ਨੇ ਵੀ ਅਜਿਹਾ ਕਾਲਾ ਦਿਨ ਨਹੀਂ ਵੇਖਿਆ।
ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ
NEXT STORY