ਵੈੱਬ ਡੈਸਕ : ਹਾਲ ਹੀ 'ਚ ਇੱਕ ਟ੍ਰੇਨ ਦੇ ਅੰਦਰ ਬਣਨ ਵਾਲੀ ਗਰਮ ਚਾਹ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਚਾਹ ਵੇਚਣ ਵਾਲੇ ਨੂੰ ਇਸਨੂੰ ਬਣਾਉਣ ਲਈ 'ਇਮਰਸ਼ਨ ਰਾਡ' ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ। ਇਸ ਵਾਇਰਲ ਕਲਿੱਪ ਨੇ ਲੋਕਾਂ ਦੀ ਟ੍ਰੇਨ ਚਾਹ ਵਿੱਚ ਦਿਲਚਸਪੀ ਗੁਆ ਦਿੱਤੀ। ਪਰ ਫਿਰ ਵੀ ਕੁਝ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਉਹ ਵੀਡੀਓ ਨਾ ਦੇਖੀ ਹੋਵੇ। ਅਜਿਹੇ ਲੋਕਾਂ ਦਾ ਇਹ ਵੀਡੀਓ ਦੇਖ ਕੇ ਮਨ ਖਰਾਬ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਸੱਪ ਨਾਲ ਪੰਗੇ ਪਏ ਮਹਿੰਗੇ! ਪ੍ਰਾਈਵੇਟ ਪਾਰਟ 'ਤੇ ਡੱਸਿਆ, ਵੀਡੀਓ ਹੋ ਰਿਹਾ ਵਾਇਰਲ
ਜੀ ਹਾਂ, ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ, ਇੱਕ ਚਾਹ ਵੇਚਣ ਵਾਲਾ ਡੱਬੇ ਸਮੇਤ ਬਾਥਰੂਮ 'ਚ ਫੜਿਆ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ, ਇੱਕ ਪਾਸੇ ਚਾਹ-ਪ੍ਰੇਮੀ ਗੁੱਸੇ ਵਿੱਚ ਹਨ। ਦੂਜੇ ਪਾਸੇ, ਕੁਝ ਲੋਕ ਇਹ ਕਹਿੰਦੇ ਵੀ ਦੇਖੇ ਜਾ ਸਕਦੇ ਹਨ ਕਿ 'ਇਸੇ ਲਈ ਉਹ ਰੇਲਗੱਡੀ 'ਚ ਕੁਝ ਨਹੀਂ ਖਾਂਦੇ।'
ਟ੍ਰੇਨ ਦੇ ਬਾਥਰੂਮ ਵਿੱਚ...
ਵੱਡੀ ਗਿਣਤੀ 'ਚ ਚਾਹ ਪ੍ਰੇਮੀ ਰੇਲਗੱਡੀ ਰਾਹੀਂ ਯਾਤਰਾ ਕਰਦੇ ਹਨ। ਇਸ ਸਮੇਂ ਦੌਰਾਨ, ਉਹ ਭਾਰਤੀ ਰੇਲਵੇ 'ਚ 'ਗਰਮ ਚਾਹ' ਵੀ ਪੀਂਦੇ ਹਨ। ਪਰ ਇਹ ਵੀਡੀਓ ਟ੍ਰੇਨ ਦੇ ਅੰਦਰ ਉਪਲਬਧ ਚਾਹ ਦੀ ਸਫਾਈ 'ਤੇ ਸਵਾਲ ਖੜ੍ਹੇ ਕਰਦਾ ਜਾਪਦਾ ਹੈ। ਵਾਇਰਲ ਕਲਿੱਪ ਕਦੋਂ, ਕਿੱਥੋਂ ਅਤੇ ਕਿਸ ਟ੍ਰੇਨ ਦੀ ਹੈ, ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਪਰ ਇਹ ਕਲਿੱਪ ਟ੍ਰੇਨ ਦੀ ਚਾਹ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਪੈਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸਕੂਲ ਦੀ ਵੱਡੀ ਲਾਪਰਵਾਹੀ! ਛੁੱਟੀ ਹੋਣ ਤੋਂ ਬਾਅਦ ਕਲਾਸਰੂਮ 'ਚ ਹੀ ਬੰਦ ਰਹਿ ਗਿਆ ਬੱਚਾ
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਇਕ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਇਹ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਮੇਰਾ ਦਿਲ ਕਦੇ ਵੀ ਟ੍ਰੇਨ ਵਿਚ ਚਾਹ ਪੀਣ ਨੂੰ ਨਹੀਂ ਕਰੇਗਾ। ਇਸ ਕਲਿੱਪ 'ਚ ਟ੍ਰੇਨ ਦੀ ਚਾਹ ਲਈ ਵਰਤੇ ਜਾਣ ਵਾਲੇ ਡੱਬੇ ਨੂੰ ਟ੍ਰੇਨ ਦੇ ਅੰਦਰ ਬਾਥਰੂਮ ਦੇ ਨੇੜੇ ਧੋਤਾ ਜਾਂਦਾ ਦੇਖਿਆ ਜਾ ਸਕਦਾ ਹੈ। ਦੇਸੀ ਟਾਇਲਟ ਵਿੱਚ ਚਾਹ ਦੇ ਡੱਬੇ ਨੂੰ ਧੋਂਦੇ ਦੇਖ ਕੇ ਯੂਜ਼ਰਸ ਇਸ ਵੀਡੀਓ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਦਾ ਰੱਖਿਆ ਖੇਤਰ ਵਿੱਚ 'ਸੁਧਾਰਾਂ ਦਾ ਸਾਲ'
NEXT STORY