ਬਾਲਾਘਾਟ (ਭਾਸ਼ਾ)- ਮੱਧ ਪ੍ਰਦੇਸ਼ ਦੇ ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ ਦੇ ਪਹਾੜੀ ਖੇਤਰ 'ਚ ਸ਼ਨੀਵਾਰ ਨੂੰ ਇਕ ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਕੈਪਟਨ ਅਤੇ ਟਰੇਨੀ ਮਹਿਲਾ ਪਾਇਲਟ ਦੀ ਮੌਤ ਹੋ ਗਈ। ਗੁਆਂਢੀ ਰਾਜ ਮਹਾਰਾਸ਼ਟਰ ਦੇ ਗੋਂਦੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕਾਦਮੀ (ਆਈ.ਜੀ.ਆਰ.ਏ.ਯੂ.) ਦਾ ਸੀ, ਜੋ ਇਕ ਸਿਖਲਾਈ ਉਡਾਣ 'ਤੇ ਸੀ। ਪਹਿਲੀ ਨਜ਼ਰ ਖ਼ਰਾਬ ਮੌਸਮ ਕਾਰਨ ਇਹ ਹਾਦਸਾ ਹੋਇਆ।
ਇਹ ਵੀ ਪੜ੍ਹੋ : ਕਾਲਜ ਦੀ ਛੱਤ 'ਤੇ ਦੋਸਤਾਂ ਨਾਲ ਬਣਾ ਰਿਹਾ ਸੀ ਰੀਲਜ਼, 20 ਫੁੱਟ ਤੋਂ ਹੇਠਾਂ ਡਿੱਗਣ ਨਾਲ ਮੌਤ (ਵੀਡੀਓ)
ਬਾਲਾਘਾਟ ਦੇ ਪੁਲਸ ਸੁਪਰਡੈਂਟ ਸਮੀਰ ਸੌਰਭ ਨੇ ਕਿਹਾ ਕਿ ਲਾਂਜੀ ਥਾਣੇ ਦੇ ਅਧੀਨ ਆਉਣ ਵਾਲੇ ਹਾਦਸੇ ਵਾਲੀ ਜਗ੍ਹਾ ਬੁਰੀ ਤਰ੍ਹਾਂ ਸੜੀਆਂ ਹੋਈਆਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੌਰਭ ਨੇ ਕਿਹਾ,''ਸਾਨੂੰ ਦੁਪਹਿਰ ਲਗਭਗ 3.45 ਵਜੇ (ਹਾਦਸੇ ਬਾਰੇ) ਸੂਚਨਾ ਮਿਲੀ। ਕਿਉਂਕਿ ਇਹ ਇਲਾਕਾ ਨਕਸਲ ਪ੍ਰਭਾਵਿਤ ਖੇਤਰ 'ਚ ਆਉਂਦਾ ਹੈ, ਇਸ ਲਈ ਸੁਰੱਖਿਆ ਫ਼ੋਰਸ ਨੂੰ ਬੁਲਾਇਆ ਗਿਆ। ਇਲਾਕੇ ਦੀ ਘੇਰਾਬੰਦੀ ਤੋਂ ਬਾਅਦ ਹੋਰ ਕਰਮੀ ਮੌਕੇ 'ਤੇ ਪਹੁੰਚੇ। ਅਸੀਂ ਫਲਾਈਟ ਇੰਸਟ੍ਰਕਟਰ ਮੋਹਿਤ ਠਾਕੁਰ (25) ਅਤੇ ਮਹਿਲਾ ਪਾਇਲਟ ਵ੍ਰਿਸ਼ੰਕਾ ਮਾਹੇਸ਼ਵਰੀ (20) ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ, ਜੋ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ। ਹਾਦਸੇ ਵਾਲੀ ਜਗ੍ਹਾ ਲਾਂਜੀ ਥਾਣੇ ਦੇ ਅਧੀਨ ਆਉਂਦੀ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੱਧ ਪ੍ਰਦੇਸ਼: ਬਿਜਲੀ ਡਿੱਗਣ ਨਾਲ 2 ਕੁੜੀਆਂ ਦੀ ਮੌਤ, ਚਾਰ ਝੁਲਸੇ
NEXT STORY