ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ਜੋ ਕਿ ਸ਼ਾਨਦਾਰ ਸੁੰਦਰਤਾ ਅਤੇ ਅਥਾਹ ਸੰਭਾਵਨਾਵਾਂ ਦੀ ਧਰਤੀ ਹੈ, ਲੰਬੇ ਸਮੇਂ ਤੋਂ ਇਕੱਲਤਾ ਅਤੇ ਵਿਕਾਸ ਤੋਂ ਵਾਂਝੇ ਰਹਿਣ ਨਾਲ ਜੂਝ ਰਿਹਾ ਸੀ। ਹਾਲਾਂਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਇਕ ਸ਼ਾਨਦਾਰ ਤਬਦੀਲੀ ਆਈ ਹੈ- ਜੋ ਬੁਨਿਆਂਦੀ ਢਾਂਚੇ ਅਤੇ ਕੁਨੈਕਟੀਵਿਟ ਵਲੋਂ ਸੰਚਾਲਿਤ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਸਿਧਾਂਤ ਤਹਿਤ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦੇ ਵਿਕਾਸ ਢਾਂਚੇ ਵਿਚ ਜੋੜਨ 'ਤੇ ਧਿਆਨ ਕੇਂਦਰਿਤ ਕੀਤਾ। ਇਸ ਤਬਦੀਲੀ ਦਾ ਉਦੇਸ਼ ਖੇਤਰ ਦੀ ਆਰਥਿਕ ਸਮਰੱਥਾ ਨੂੰ ਅਨਲਾਕ ਕਰਨਾ ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਰਾਹੀਂ ਇਸਦੇ ਰਾਸ਼ਟਰੀ ਏਕੀਕਰਨ ਨੂੰ ਮਜ਼ਬੂਤ ਕਰਨਾ ਹੈ।
ਦਹਾਕਿਆਂ ਤੋਂ ਜੰਮੂ ਅਤੇ ਕਸ਼ਮੀਰ ਦੇ ਖਸਤਾ ਭੂਗੋਲ ਨੇ ਵਪਾਰ, ਸੈਰ-ਸਪਾਟਾ ਅਤੇ ਗਤੀਸ਼ੀਲਤਾ ਲਈ ਇਕ ਚੁਣੌਤੀ ਖੜ੍ਹੀ ਕੀਤੀ। ਹਾਲਾਂਕਿ ਇਹ ਬਿਰਤਾਂਤ ਬਦਲ ਰਿਹਾ ਹੈ। ਅੱਜ ਇਹ ਖੇਤਰ ਸੜਕਾਂ, ਰਾਜਮਾਰਗਾਂ, ਸੁਰੰਗਾਂ ਅਤੇ ਪੁਲਾਂ ਵਿਚ ਤੇਜ਼ੀ ਨਾਲ ਤਰੱਕੀ ਦੇਖ ਰਿਹਾ ਹੈ। ਸੰਪਰਕ ਵਿਚ ਕ੍ਰਾਂਤੀ ਲਿਆ ਰਿਹਾ ਹੈ ਅਤੇ ਜੀਵਨ ਵਿੱਚ ਸੁਧਾਰ ਹੋ ਰਿਹਾ ਹੈ। ਹੁਣ ਕਿਸਾਨ ਆਪਣੀ ਫ਼ਸਲ ਨੂੰ ਵੱਧ ਪ੍ਰਭਾਵੀ ਢੰਗ ਨਾਲ ਟਰਾਂਸਪੋਰਟ ਕਰ ਸਕਦੇ ਹਨ, ਕਾਰੋਬਾਰੀਆਂ ਨੂੰ ਵੱਡੇ ਬਜ਼ਾਰਾਂ ਤੱਕ ਪਹੁੰਚ ਪ੍ਰਾਪਤ ਹੋ ਰਹੀ ਹੈ। ਸੈਰ-ਸਪਾਟਾ ਵਧ ਰਿਹਾ ਹੈ। ਹਰੇਕ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੇ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ, ਸਥਾਨਕ ਆਬਾਦੀ ਨੂੰ ਸਸ਼ਕਤ ਬਣਾਇਆ ਅਤੇ ਖੇਤਰੀ ਖੁਸ਼ਹਾਲੀ ਵਿਚ ਯੋਗਦਾਨ ਪਾਇਆ।
ਜੰਮੂ-ਕਸ਼ਮੀਰ 'ਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਆਸਾਨ ਨਹੀਂ ਰਿਹਾ ਹੈ। ਇਸ ਖੇਤਰ ਦੇ ਪਹਾੜੀ ਖੇਤਰ, ਕਠੋਰ ਮੌਸਮ ਅਤੇ ਸੁਰੱਖਿਆ ਮੁੱਦਿਆਂ ਨੇ ਵੱਡੀਆਂ ਰੁਕਾਵਟਾਂ ਪੇਸ਼ ਕੀਤੀਆਂ। ਹਾਲਾਂਕਿ ਅਤਿ-ਆਧੁਨਿਕ ਤਕਨਾਲੋਜੀ, ਨਵੀਨਤਾਕਾਰੀ ਯੋਜਨਾਬੰਦੀ ਅਤੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਦੇ ਸਮਰਪਣ ਦੀ ਵਰਤੋਂ ਕਰਕੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ 'ਚ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣਾ ਸਿਰਫ਼ ਸੜਕਾਂ ਅਤੇ ਸੁਰੰਗਾਂ ਬਣਾਉਣ ਬਾਰੇ ਨਹੀਂ ਹੈ- ਇਹ ਵਿਸ਼ਵਾਸ ਅਤੇ ਉਮੀਦ ਬਣਾਉਣ ਬਾਰੇ ਹੈ। ਇਹ ਜੰਮੂ-ਕਸ਼ਮੀਰ ਨੂੰ ਭਾਰਤ ਦੀ ਵਿਕਾਸ ਕਹਾਣੀ ਦਾ ਇਕ ਅਨਿੱਖੜਵਾਂ ਅੰਗ ਬਣਾਉਣ ਬਾਰੇ ਹੈ।
ਸੰਸਦ ਨੇ ਚੈਂਪੀਅਨ ਟਰਾਫੀ ਜਿੱਤਣ 'ਤੇ ਭਾਰਤੀ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
NEXT STORY