ਨਾਸਿਕ— ਨਾਸਿਕ ਦੇ ਸਿਵਲ ਹਸਪਤਾਲ 'ਚ ਇਕ ਆਦਿਵਾਸੀ ਔਰਤ ਨੇ ਆਪਸ 'ਚ ਜੁੜੇ ਹੋਏ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਮਾਂ ਅਤੇ ਨਵਜਾਤਾਂ ਦੀ ਹਾਲਤ ਸਥਿਰ ਹੈ। ਐਡੀਸ਼ਨਲ ਸਿਵਲ ਸਰਜਨ ਡਾ. ਨਿਖਿਲ ਸੌਂਦਾਨੇ ਨੇ ਦੱਸਿਆ ਕਿ ਜੁੜਵਾ ਬੱਚਿਆਂ ਦੇ ਲਿੰਗ ਦਾ ਹਾਲੇ ਪਤਾ ਨਹੀਂ ਲੱਗਾ ਹੈ। ਉਨ੍ਹਾਂ ਦੀ ਇਕ ਹੀ ਛਾਤੀ ਅਤੇ ਪੇਟ ਹੈ। ਨਾਲ ਹੀ ਇਕ ਹੀ ਗਰਭਨਾਲ ਹੈ। ਹਸਪਤਾਲ 'ਚ ਡਿਲੀਵਰੀ ਕਰਵਾਉਣ ਵਾਲੇ ਡਾ. ਅਜੀਤ ਤਿਡਾਮੇ ਨੇ ਕਿਹਾ,''ਨਾਸਿਕ ਸਿਵਲ ਹਸਪਤਾਲ 'ਚ ਇਹ ਹੁਣ ਤੱਕ ਦਾ ਦੁਰਲੱਭ ਮਾਮਲਾ ਹੈ। ਆਪਰੇਸ਼ਨ ਕਾਫੀ ਜ਼ੋਖਮ ਭਰਿਆ ਸੀ। ਮਾਂ ਅਤੇ ਨਵਜਾਤਾਂ ਦੀ ਹਾਲਤ ਸਥਿਰ ਹੈ।''
ਡਾਕਟਰਾਂ ਨੇ ਔਰਤ ਦੀ ਪਛਾਣ ਨਾਸਿਕ ਦੇ ਸੁਰਗਾਨਾ ਤਹਿਸੀਲ 'ਚ ਗੁਤਰੇਂਭੀ ਪਿੰਡ ਦੀ 30 ਸਾਲਾ ਮਾਂਡਾ ਵਰਦੇ ਦੇ ਰੂਪ 'ਚ ਕੀਤੀ ਹੈ। ਡਾ. ਸੌਂਦਾਨੇ ਦੱਸਿਆ ਕਿ ਆਪਸ 'ਚ ਜੁੜੇ ਜੁੜਵਾ ਬੱਚਿਆਂ ਨੂੰ ਮੁੰਬਈ ਦੇ ਜੇ.ਜੇ. ਹਸਪਤਾਲ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਵੱਖ ਕਰਨ ਲਈ ਆਪਰੇਸ਼ਨ ਕੀਤਾ ਜਾਵੇਗਾ। ਗਰਧ ਧਾਰਨ ਦੇ ਪਹਿਲੇ 2 ਹਫਤਿਆਂ ਅੰਦਰ 2 ਭਰੂਣਾਂ ਦੇ ਪੂਰੀ ਤਰ੍ਹਾਂ ਨਾਲ ਵੱਖ ਨਾ ਹੋਣ ਪਾਉਣ ਕਾਰਨ ਆਪਸ 'ਚ ਜੁੜੇ ਜੁੜਵਾ ਬੱਚਿਆਂ ਦਾ ਜਨਮ ਹੁੰਦਾ ਹੈ।
ਤੇਜ਼ ਰਫਤਾਰ ਟਰੱਕ ਨੇ ਕੁਚਲਿਆ ਮੋਟਰਸਾਈਕਲ ਸਵਾਰ, ਬੱਚੀ ਸਮੇਤ 3 ਦੀ ਮੌਤ
NEXT STORY