ਅਲੀਪੁਰਦੁਆਰ – ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲੇ ’ਚ ਤ੍ਰਿਣਮੂਲ ਕਾਂਗਰਸ ਦੇ ਜ਼ੋਨ ਪ੍ਰਧਾਨ ਵਿਸ਼ਨੂੰ ਰਾਏ ਨੂੰ ਡਰੱਗਜ਼ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਉਸ ਪਾਸੋਂ 52 ਗ੍ਰਾਮ ਪਾਬੰਦੀਸ਼ੁਦਾ ਨਸ਼ੇ ਵਾਲਾ ਪਦਾਰਥ ਬਰਾਊਨ ਸ਼ੂਗਰ ਬਰਾਮਦ ਕੀਤਾ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਾਲਦਾ ਤੋਂ ਚੰਦਨ ਮੰਡਲ ਨਾਂ ਦਾ ਇਕ ਸਮੱਗਲਰ ਟਰੇਨ ਰਾਹੀਂ ਨਿਊ ਅਲੀਪੁਰਦੁਆਰ ਸਟੇਸ਼ਨ ’ਤੇ ਪਹੁੰਚਿਆ ਸੀ। ਪਹਿਲਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਾਦੇ ਕੱਪੜਿਆਂ ਵਿਚ ਪੁਲਸ ਨੇ ਉਸ ਦਾ ਪਿੱਛਾ ਕੀਤਾ। ਇਸੇ ਦੌਰਾਨ ਵਿਸ਼ਨੂੰ ਰਾਏ ਆਪਣੇ ਘਰ ਦੇ ਸਾਹਮਣੇ ਸਥਿਤ ਤ੍ਰਿਣਮੂਲ ਕਾਂਗਰਸ ਦੇ ਪਾਰਟੀ ਦਫਤਰ ਨੇੜੇ ਇਲੈਕਟ੍ਰਾਨਿਕ ਤਰਾਜ਼ੂ ਲੈ ਕੇ ਉਸ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਚੰਦਨ ਮੰਡਲ ਨੇ ਵਿਸ਼ਨੂੰ ਰਾਏ ਨੂੰ ਨਸ਼ੇ ਵਾਲਾ ਪਦਾਰਥ ਸੌਂਪਿਆ, ਪੁਲਸ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ।
ਹੱਦਬੰਦੀ ਤੇ ਵੋਟਰ ਸੂਚੀ ਦੇ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ
NEXT STORY