ਕੋਲਕਾਤਾ— ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਡੇਰੇਕ ਓ ਬਰਾਇਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਾਂਚ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਉਹ ਘਰ ’ਚ ਹੀ ਇਕਾਂਤਵਾਸ ਹਨ। ਦੱਸ ਦੇਈਏ ਕਿ ਡੇਰੇਕ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਪਿਛਲੇ 3 ਦਿਨਾਂ ਵਿਚ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਲੱਛਣ ਦਿੱਸਣ ’ਤੇ ਡਾਕਟਰ ਦੀ ਸਲਾਹ ਲਈ ਜਾਵੇ।
ਇਹ ਵੀ ਪੜ੍ਹੋ : ਦੇਸ਼ 'ਚ ਓਮੀਕ੍ਰੋਨ ਦੇ ਫੜੀ ਰਫ਼ਤਾਰ, ਕੁੱਲ 653 ਮਾਮਲੇ ਆਏ ਸਾਹਮਣੇ
ਡੇਰੇਕ ਓ ਬਰਾਇਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੋਵਿਡ-19 ਤੋਂ ਪੀੜਤ ਹਾਂ ਅਤੇ ਹਲਕੇ ਲੱਛਣ ਹਨ। ਘਰ ਵਿਚ ਇਕਾਂਤਵਾਸ ’ਚ ਹਾਂ। ਪਿਛਲੇ 3 ਦਿਨਾਂ ਵਿਚ ਜੇਕਰ ਤੁਸੀਂ ਮੇਰੇ ਸੰਪਰਕ ਵਿਚ ਆਏ ਹੋ ਅਤੇ ਤੁਹਾਡੇ ਵਿਚ ਕੋਈ ਲੱਛਣ ਹੈ ਤਾਂ ਕ੍ਰਿਪਾ ਕਰ ਕੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਲਗਾਤਾਰ ਵਧਦਾ ਜਾ ਰਿਹਾ ਹੈ। ਡੇਰੇਕ ਤੋਂ ਪਹਿਲਾਂ ਮੰਗਲਵਾਰ ਸਵੇਰੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਵੀ ਵਾਇਰਸ ਦੀ ਲਪੇਟ ਵਿਚ ਆਏ ਗਏ ਹਨ। ਉਹ ਹਸਪਤਾਲ ਵਿਚ ਭਰਤੀ ਹਨ। ਦੱਸਣਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਭਾਰਤ ਦੇ 21 ਸੂਬਿਆਂ ’ਚ ਓਮੀਕਰੋਨ ਫੈਲ ਚੁੱਕਾ ਹੈ ਅਤੇ ਇਸ ਦੇ ਹੁਣ ਤੱਕ 653 ਮਾਮਲੇ ਸਾਹਮਣੇ ਆ ਚੁੱਕੇ ਹਨ।
ਉੱਤਰ ਪ੍ਰਦੇਸ਼ 'ਚ ਹੁਣ ਅਪਰਾਧੀ ਆਪਣੀ ਜ਼ਮਾਨਤ ਖ਼ੁਦ ਰੱਦ ਕਰਵਾ ਕੇ ਜਾ ਰਹੇ ਹਨ ਜੇਲ੍ਹ : PM ਮੋਦੀ
NEXT STORY