ਸਵਾਈਮਾਧੋਪੁਰ- ਰਾਜਸਥਾਨ ਦੇ ਰਣਥੰਭੌਰ ਕਿਲੇ 'ਚ ਸਥਿਤ ਤ੍ਰਿਨੇਤਰ ਗਣੇਸ਼ ਮੰਦਰ ਪੂਰੀ ਦੁਨੀਆ 'ਚ ਇਕ ਅਜਿਹਾ ਮੰਦਰ ਹੈ, ਜਿੱਥੇ ਹਰ ਸਾਲ ਭਗਵਾਨ ਗਣੇਸ਼ ਨੂੰ ਕਰੋੜਾਂ ਚਿੱਠੀਆਂ ਸੱਦਾ ਪੱਤਰ ਭੇਜੇ ਜਾਂਦੇ ਹਨ। ਭਗਵਾਨ ਗਣੇਸ਼ ਨੂੰ ਆਉਣ ਵਾਲੇ ਸੱਦਾ ਪੱਤਰਾਂ 'ਤੇ ਰਣਥੰਭੌਰ ਗਣੇਸ਼ ਜੀ ਦਾ ਪਤਾ ਵੀ ਲਿਖਿਆ ਹੋਇਆ ਹੈ। ਡਾਕੀਆ ਇਹ ਚਿੱਠੀਆਂ ਸ਼ਰਧਾ ਅਤੇ ਸਤਿਕਾਰ ਨਾਲ ਪਹੁੰਚਾਉਂਦੇ ਹਨ। ਮੰਦਰ ਦੇ ਪੁਜਾਰੀ ਭਗਵਾਨ ਤ੍ਰਿਨੇਤਰ ਗਣੇਸ਼ ਨੂੰ ਇਹ ਚਿੱਠੀਆਂ ਪੜ੍ਹ ਕੇ ਸੁਣਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਤ੍ਰਿਨੇਤਰ ਗਣੇਸ਼ ਨੂੰ ਸੱਦਾ ਭੇਜਣ ਨਾਲ ਹਰ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋ ਜਾਂਦਾ ਹੈ। ਇਹ ਪੂਰੀ ਦੁਨੀਆ ਦਾ ਇਕਲੌਤਾ ਗਣੇਸ਼ ਮੰਦਰ ਹੈ, ਜਿੱਥੇ ਸ਼੍ਰੀ ਗਣੇਸ਼ ਦੀਆਂ ਤਿੰਨ ਅੱਖਾਂ ਵਾਲੀ ਮੂਰਤੀ ਮੌਜੂਦ ਹੈ ਅਤੇ ਜਿੱਥੇ ਗਣਪਤੀ ਬੱਪਾ ਆਪਣੇ ਪੂਰੇ ਪਰਿਵਾਰ, ਦੋ ਪਤਨੀਆਂ ਰਿਧੀ ਅਤੇ ਸਿੱਧੀ ਅਤੇ ਦੋ ਪੁੱਤਰਾਂ- ਸ਼ੁਭ ਅਤੇ ਲਾਭ ਨਾਲ ਮੌਜੂਦ ਹਨ।
ਇਸ ਤਰ੍ਹਾਂ ਤ੍ਰਿਨੇਤਰ ਗਣੇਸ਼ ਜੀ ਬਣੇ
ਇਸ ਮੰਦਰ 'ਚ ਭਗਵਾਨ ਗਣੇਸ਼ ਤ੍ਰਿਨੇਤਰ ਰੂਪ 'ਚ ਬਿਰਾਜਮਾਨ ਹਨ, ਜਿਸ 'ਚ ਤੀਜਾ ਨੇਤਰ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਆਪਣਾ ਤੀਜਾ ਨੇਤਰ ਗਣਪਤੀ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸੌਂਪਿਆ ਸੀ ਅਤੇ ਇਸ ਤਰ੍ਹਾਂ ਮਹਾਦੇਵ ਦੀਆਂ ਸਾਰੀਆਂ ਸ਼ਕਤੀਆਂ ਗਜਾਨਨ 'ਚ ਚੱਲੀਆਂ ਗਈਆਂ ਅਤੇ ਉਹ ਤ੍ਰਿਨੇਤਰ ਬਣ ਗਏ। ਦੇਸ਼ 'ਚ ਚਾਰ ਸਵੈਯੰਭੂ ਗਣੇਸ਼ ਮੰਦਰ ਹਨ, ਜਿਨ੍ਹਾਂ 'ਚੋਂ ਰਣਥੰਭੌਰ 'ਚ ਸਥਿਤ ਤ੍ਰਿਨੇਤਰ ਗਣੇਸ਼ ਜੀ ਪਹਿਲੇ ਹਨ। ਰਣਥੰਭੋਰ ਤ੍ਰਿਨੇਤਰ ਗਣੇਸ਼ਜੀ ਮੰਦਰ ਪ੍ਰਸਿੱਧ ਰਣਥੰਭੋਰ ਟਾਈਗਰ ਰਿਜ਼ਰਵ ਖੇਤਰ 'ਚ ਸਥਿਤ ਹੈ, ਇਸ ਨੂੰ ਰਣਤਭੰਵਰ ਮੰਦਰ ਵੀ ਕਿਹਾ ਜਾਂਦਾ ਹੈ। ਇਹ ਮੰਦਰ ਅਰਾਵਲੀ ਅਤੇ ਵਿੰਧਿਆਚਲ ਦੀਆਂ ਪਹਾੜੀਆਂ 'ਚ 1579 ਫੁੱਟ ਦੀ ਉਚਾਈ 'ਤੇ ਸਥਿਤ ਹੈ। ਮੰਦਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ।
ਚਿੱਠੀਆਂ ਤੋਂ ਮਨੋਕਾਮਨਾ ਹੁੰਦੀ ਹੈ ਪੂਰੀ
ਘਰ 'ਚ ਕੋਈ ਵੀ ਸ਼ੁਭ ਸਮਾਗਮ ਹੋਵੇ ਜਾਂ ਵਿਆਹ, ਸਭ ਤੋਂ ਪਹਿਲਾਂ ਸ਼ਰਧਾਲੂਆਂ ਵੱਲੋਂ ਗਣੇਸ਼ ਜੀ ਮਹਾਰਾਜ ਨੂੰ ਸੱਦਾ ਪੱਤਰ ਭੇਜਿਆ ਜਾਂਦਾ ਹੈ। ਇੰਨਾ ਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਸ਼ਰਧਾਲੂ ਇੱਥੇ ਚਿੱਠੀਆਂ ਭੇਜ ਕੇ ਇਸ ਨੂੰ ਦੂਰ ਕਰਨ ਲਈ ਪ੍ਰਾਰਥਨਾ ਕਰਦੇ ਹਨ। ਰੋਜ਼ਾਨਾ ਹਜ਼ਾਰਾਂ ਚਿੱਠੀਆਂ ਡਾਕ ਰਾਹੀਂ ਇੱਥੇ ਪਹੁੰਚਦੀਆਂ ਹਨ, ਜਿਨ੍ਹਾਂ ਨੂੰ ਪੁਜਾਰੀ ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਬਹੁਤ ਸ਼ਰਧਾ ਨਾਲ ਪੜ੍ਹਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਸੱਚੇ ਮਨ ਨਾਲ ਕੀਤੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ। ਇੱਥੇ ਭਾਦਰਪਦ ਸ਼ੁਕਲ ਦੀ ਚਤੁਰਥੀ 'ਤੇ ਮੇਲਾ ਲਗਾਇਆ ਜਾਂਦਾ ਹੈ, ਜਿਸ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਦੌਰਾਨ ਸਾਰਾ ਮਾਹੌਲ ਗਜਾਨਨ ਜੀ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਦਾ ਹੈ। ਇਸ ਸਥਾਨ ਦੀ ਕੁਦਰਤੀ ਸੁੰਦਰਤਾ ਦੇਖਣ ਯੋਗ ਹੈ। ਮੀਹ ਦੇ ਮੌਸਮ 'ਚ ਪਹਾੜੀਆਂ 'ਚ ਕਈ ਥਾਵਾਂ ਤੋਂ ਝਰਨੇ ਵਹਿਣ ਲੱਗ ਪੈਂਦੇ ਹਨ, ਜਿਸ ਕਾਰਨ ਇੱਥੋਂ ਦਾ ਮਾਹੌਲ ਹੋਰ ਵੀ ਮਨਮੋਹਕ ਹੋ ਜਾਂਦਾ ਹੈ।
ਪਹਿਲਾਂ ਪਿਆਰ, ਫਿਰ ਵਿਆਹ, ਆਖ਼ਰ ਪਤਾ ਲੱਗਾ 7 ਬੱਚਿਆਂ ਦਾ ਪਿਓ ਹੈ ਪ੍ਰੇਮੀ
NEXT STORY