ਨਵਾਦਾ— ਬਿਹਾਰ ਦੇ ਨਵਾਦਾ ਜ਼ਿਲੇ ਦੇ ਰਜੌਲੀ 'ਚ ਐਤਵਾਰ ਨੂੰ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਦੋਹੇਂ ਵਿਅਕਤੀ ਟਰੱਕ ਦੇ ਪਹੀਏ 'ਚ ਫਸਣ ਦੇ ਬਾਅਦ ਤੜਪ ਰਹੇ ਸੀ ਪਰ ਉਥੋਂ ਦੇ ਮੌਜੂਦ ਲੋਕ ਮਦਦ ਕਰਨ ਦੀ ਜਗ੍ਹਾ ਵੀਡੀਓ ਬਣਾ ਰਹੇ ਸਨ।

ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਰਜੌਲੀ ਥਾਣੇ ਦੇ ਬਲੀਆ ਦੇ ਰਹਿਣ ਵਾਲੇ ਗੁਰੂਆ ਤੁਰੀਆ ਅਤੇ ਪੁਰਾਣੀ ਚੈਕ ਪੋਸਟ ਦੇ ਰਹਿਣ ਵਾਲੇ ਦੇਵੇਂਦਰ ਪ੍ਰਸਾਦ ਬਾਈਕ ਤੋਂ ਰਜੌਨੀ ਬਾਜ਼ਾਰ ਜਾ ਰਹੇ ਸਨ। ਇਸ ਦੀ ਦੌਰਾਨ ਬਾਂਕੇ ਮੋੜ ਨੇੜੇ ਇਕ ਬੇਕਾਬੂ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਦੋਹੇਂ ਬਾਈਕ ਨਾਲ ਟਰੱਕ ਦੇ ਪਿਛਲੇ ਪਹੀਏ ਹੇਠਾਂ ਫਸ ਗਏ। ਹਾਦਸੇ ਦੇ ਬਾਅਦ ਲੋਕ ਇੱਕਠੇ ਹੋ ਗਏ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਦੋਹਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਦੋਹਾਂ ਨੂੰ ਕੱਢਣ 'ਚ ਬਹੁਤ ਦੇਰ ਲੱਗ ਗਈ, ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਸ ਨੇ ਟਰੱਕ ਨੂੰ ਬਰਾਮਦ ਕਰ ਲਿਆ ਹੈ।
ਮੋਦੀ ਸਰਕਾਰ ਦਾ ਵੱਡਾ ਫੈਸਲਾ, ਗਾਂ ਨਹੀਂ ਹੁਣ ਪੈਕੇਟ ਵਾਲਾ ਦੁੱਧ ਪੀਣਗੇ ਫੌਜੀ
NEXT STORY