ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਦੇ ਇਕ ਨਵੇਂ ਫੈਸਲੇ ਨਾਲ ਦੇਸ਼ 'ਚ ਫਿਰ ਤੋਂ ਰਾਜਨੀਤੀ ਗਰਮਾ ਸਕਦੀ ਹੈ। ਦਰਅਸਲ ਰੱਖਿਆ ਮੰਤਰਾਲੇ ਨੇ ਦੇਸ਼ 'ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਨੇ ਜਿਨ੍ਹਾਂ ਗਊਸ਼ਾਲਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ, ਉਸ 'ਚ ਦੇਸ਼ ਦੀ ਸਭ ਤੋਂ ਚੰਗੀ ਨਸਲ ਦੀ ਗਾਂ ਮੌਜੂਦ ਹੈ। ਅਜਿਹੇ 'ਚ ਹੁਣ ਫੌਜੀਆਂ ਨੂੰ ਗਾਂ ਦਾ ਨਹੀਂ ਸਗੋਂ ਪੈਕਟਾਂ ਦਾ ਦੁੱਧ ਪੀਣ ਨੂੰ ਮਿਲੇਗਾ।
2500 ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਨੌਕਰੀ
ਬੰਦ ਕੀਤੀਆਂ ਜਾ ਰਹੀਆਂ ਗਊਸ਼ਾਲਾਵਾਂ 'ਚ ਲਗਭਗ 20 ਹਜ਼ਾਰ ਗਾਂਵਾਂ ਹਨ ਅਤੇ ਇੱਥੇ ਕਰੀਬ 2500 ਕਰਮਚਾਰੀ ਕੰਮ ਕਰਦੇ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਨੌਕਰੀ 'ਤੇ ਵੀ ਸਿੱਧੇ ਤੌਰ 'ਤੇ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਕੈਬਨਿਟ ਦੀ ਕਮੇਟੀ ਨੇ ਫੌਜ ਨੂੰ ਆਦੇਸ਼ ਜਾਰੀ ਕਰ ਕੇ 3 ਮਹੀਨੇ ਦੇ ਅੰਦਰ ਇਨ੍ਹਾਂ ਗਊ ਸ਼ਾਲਾਵਾਂ ਨੂੰ ਬੰਦ ਕਰਨ ਲਈ ਕਿਹਾ ਸੀ।
ਫੌਜੀ ਪੀਣਗੇ ਪੈਕੇਟ ਦਾ ਦੁੱਧ
ਸਰਕਾਰ ਦਾ ਮੰਨਣਾ ਹੈ ਕਿ ਦੇਸ਼ 'ਚ ਹੁਣ ਪ੍ਰਾਈਵੇਟ ਡੇਅਰੀ ਜਾਂ ਦੁੱਧ ਦਾ ਕਾਰੋਬਾਰ ਇੰਨਾ ਵੱਡਾ ਹੋ ਗਿਆ ਹੈ ਕਿ ਫੌਜ ਨੂੰ ਖੁਦ ਦੀ ਗਊਸ਼ਾਲਾ ਦੀ ਲੋੜ ਨਹੀਂ ਹੈ। ਫੌਜ ਨੂੰ ਹੁਣ ਉਨ੍ਹਾਂ ਪ੍ਰਾਈਵੇਟ ਡੇਅਰੀ ਰਾਹੀਂ ਦੁੱਧ ਮੁਹੱਈਆ ਕਰਵਾਇਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਫੌਜ 'ਚ ਗਊ ਸ਼ਾਲਾ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਏ ਸਨ। ਸਰਕਾਰ ਦੇ ਇਸ ਫੈਸਲੇ ਨੂੰ ਉਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
20 ਹਜ਼ਾਰ ਗਾਂਵਾਂ ਦਾ ਕੀ ਹੋਵੇਗਾ
ਸਰਕਾਰ ਦੇ ਇਸ ਫੈਸਲੇ ਨਾਲ ਜਿਨ੍ਹਾਂ 39 ਗਊਸ਼ਾਲਾਵਾਂ 'ਤੇ ਫਰਕ ਪਵੇਗਾ, ਉਨ੍ਹਾਂ 'ਚੋਂ ਮੇਰਠ, ਝਾਂਸੀ, ਕਾਨਪੁਰ, ਅੰਬਾਲਾ ਸਮੇਤ ਕਈ ਵੱਡੇ ਸ਼ਹਿਰਾਂ ਦੀਆਂ ਗਊਸ਼ਾਲਾਵਾਂ ਹਨ। ਉੱਥੇ ਹੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਖੜ੍ਹਾ ਹੋਇਆ ਹੈ ਕਿ ਆਖਰ ਇਨ੍ਹਾਂ 20 ਹਜ਼ਾਰ ਗਾਂਵਾਂ ਦਾ ਕੀ ਹੋਵੇਗਾ। Indian Council of Agricultural Research (ਆਈ.ਸੀ.ਏ.ਆਰ.) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਕਿਸੇ ਹੋਰ ਗਊਸ਼ਾਲਾ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਹ 20 ਹਜ਼ਾਰ ਗਾਂਵਾਂ ਦਾ ਪਾਲਣ-ਪੋਸ਼ਣ ਕਰ ਸਕੇ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦਾ ਵਿਰੋਧੀ ਧਿਰ ਨੂੰ ਨਵਾਂ ਮੁੱਦਾ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਗਊ ਰੱਖਿਆ ਦੇ ਨਾਂ 'ਤੇ ਬਵਾਲ ਮਚਿਆ ਹੋਇਆ ਹੈ। ਗਾਂ ਦੇ ਨਾਂ 'ਤੇ ਹੁਣ ਤੱਕ ਕਈ ਮੌਤਾਂ ਹੋ ਚੁਕੀਆਂ ਹਨ ਤਾਂ ਕਈਆਂ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ।
ਟਰੱਕ ਅਤੇ ਬੱਸ ਦੀ ਹੋਈ ਟੱਕਰ, 4 ਦੀ ਮੌਤ, 20 ਜ਼ਖਮੀ
NEXT STORY