ਨੈਸ਼ਨਲ ਡੈਸਕ- ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਸ਼ੰਕਰਗੜ੍ਹ ਇਲਾਕੇ ਵਿੱਚ ਇੱਕ ਨੌਜਵਾਨ ਦੀ ਟਰੈਕਟਰ ਨਾਲ ਕੁਚਲਣ ਕਾਰਨ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੰਕਰਗੜ੍ਹ ਥਾਣਾ ਖੇਤਰ ਵਿੱਚ ਬੰਦਾ-ਪ੍ਰਯਾਗਰਾਜ ਰਾਸ਼ਟਰੀ ਰਾਜਮਾਰਗ 'ਤੇ ਜੇ.ਕੇ. ਸੀਮੈਂਟ ਪਲਾਂਟ ਨੇੜੇ ਓਵਰਟੇਕ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ਵਿੱਚ ਬੈਠਾ ਨੌਜਵਾਨ ਹੇਠਾਂ ਡਿੱਗ ਪਿਆ ਤੇ ਟਰਾਲੀ ਦਾ ਪਿਛਲਾ ਪਹੀਆ ਉਸ ਦੇ ਉੱਪਰੋਂ ਲੰਘ ਗਿਆ।
ਇਹ ਵੀ ਪੜ੍ਹੋ- 'ਵਿੱਦਿਆ ਦੇ ਮੰਦਰ' 'ਚ ਬੈਠਾ ਟੀਚਰ ਬਣਿਆ 'ਹੈਵਾਨ' ! ਸਰਟੀਫਿਕੇਟ ਲੈਣ ਆਈ ਵਿਦਿਆਰਥਣ ਨਾਲ...
ਪੁਲਸ ਨੇ ਜ਼ਖਮੀਆਂ ਨੂੰ ਸ਼ੰਕਰਗੜ੍ਹ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਲੈ ਕੇ ਭੱਜ ਗਿਆ। ਪੁਲਸ ਨੇ ਮ੍ਰਿਤਕ ਦੀ ਪਛਾਣ ਚੰਨਾ (14) ਵਜੋਂ ਕੀਤੀ ਹੈ, ਜੋ ਕਿ ਬਿਹਾਰੀਆ ਪਿੰਡ ਦੇ ਰਹਿਣ ਵਾਲੇ ਸ਼ਿਆਮ ਆਦਿਵਾਸੀ ਦਾ ਪੁੱਤਰ ਹੈ। ਪੁਲਸ ਨੇ ਮਾਮਲਾ ਦਰਜ ਕਰ ਲਈ ਹੈ ਅਤੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਫਰਾਰ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- 'ਨੀਂਦ ਦੀਆਂ ਗੋਲ਼ੀਆਂ ਖੁਆ ਕੇ ਅੱਧੀ ਰਾਤੀਂ ਕਮਰੇ 'ਚ...', ਨੂੰਹ ਨਾਲ ਦੁਸ਼ਮਣੀ 'ਚ ਇਸ ਹੱਦ ਤੱਕ ਉਤਰੀ ਸੱਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Note ਛਪਾਈ 'ਤੇ ਇਕ ਸਾਲ 'ਚ ਕਿੰਨਾ ਖ਼ਰਚ ਕਰ ਦਿੰਦਾ ਹੈ RBI, ਰਿਜ਼ਰਵ ਬੈਂਕ ਨੇ ਸਾਂਝੀ ਕੀਤੀ ਰਿਪੋਰਟ
NEXT STORY