ਇੰਟਰਨੈਸ਼ਨਲ ਡੈਸਕ : ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਰਅਸਲ, ਜਦੋਂ ਟਰੂਡੋ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਗਏ ਸਨ ਤਾਂ ਉਨ੍ਹਾਂ ਦੇ ਜਹਾਜ਼ 'ਚੋਂ ਕੋਕੀਨ ਮਿਲੀ ਸੀ। ਸਾਬਕਾ ਡਿਪਲੋਮੈਟ ਦੀਪਕ ਵੋਹਰਾ ਨੇ ਇਕ ਟੀਵੀ ਬਹਿਸ ਵਿੱਚ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜਦੋਂ ਜਾਂਚ ਏਜੰਸੀ ਦੇ ਖੋਜੀ ਕੁੱਤਿਆਂ ਨੂੰ ਉਨ੍ਹਾਂ ਦੇ ਜਹਾਜ਼ ਵਿੱਚ ਕੋਕੀਨ ਦਾ ਇਕ ਬੈਗ ਮਿਲਿਆ ਸੀ, ਜਿੱਥੇ ਸਾਰੇ ਮਹਿਮਾਨ ਕਾਨਫਰੰਸ ਤੋਂ ਬਾਅਦ ਆਪਣੇ ਮੁਲਕਾਂ ਨੂੰ ਪਰਤ ਗਏ ਸਨ, ਉਥੇ ਹੀ ਟਰੂਡੋ ਨੂੰ ਜਹਾਜ਼ ਵਿੱਚ ਖਰਾਬੀ ਕਾਰਨ ਭਾਰਤ 'ਚ ਹੀ ਰਹਿਣਾ ਪਿਆ। ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਤਣਾਅ ਪੈਦਾ ਹੋ ਗਿਆ ਹੈ। ਭਾਰਤ ਸਰਕਾਰ ਨੇ ਪਿਛਲੇ ਹਫ਼ਤੇ ਟਰੂਡੋ ਵੱਲੋਂ ਭਾਰਤ 'ਤੇ ਲਗਾਏ ਗਏ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਜੈਸ਼ੰਕਰ ਨੇ UN ਤੋਂ ਕੈਨੇਡਾ ਨੂੰ ਦਿੱਤੀ ਸਲਾਹ- 'ਅੱਤਵਾਦ ਨਾਲ ਨਜਿੱਠਣ 'ਚ ਸਿਆਸੀ ਫਾਇਦਾ ਨਹੀਂ ਦੇਖਿਆ ਜਾਣਾ ਚਾਹੀਦਾ'
ਅਰਮੀਨੀਆ, ਪੋਲੈਂਡ, ਜਾਰਜੀਆ ਤੇ ਅਜਿਹੇ ਕਈ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਾਇਨਾਤ ਦੀਪਕ ਵੋਹਰਾ ਨੇ ਇਕ ਨਿਊਜ਼ ਚੈਨਲ 'ਤੇ ਟਰੂਡੋ ਬਾਰੇ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਜਦੋਂ ਟਰੂਡੋ ਜੀ-20 ਲਈ ਭਾਰਤ ਆਏ ਸਨ ਤਾਂ ਹਵਾਈ ਅੱਡੇ 'ਤੇ ਸਨਿਫਰ ਕੁੱਤਿਆਂ ਨੇ ਟਰੂਡੋ ਦੇ ਜਹਾਜ਼ 'ਚ ਕੋਕੀਨ ਦਾ ਪਤਾ ਲਗਾਇਆ ਸੀ। ਉਦੋਂ ਤੋਂ ਇਸ ਗੱਲ 'ਤੇ ਚਰਚਾ ਸ਼ੁਰੂ ਹੋਣ ਲੱਗੀ ਹੈ ਕਿ ਕੀ ਅਜਿਹੇ ਹਾਈ-ਪ੍ਰੋਫਾਈਲ ਈਵੈਂਟ ਜੀ-20 ਦੇ ਸਮੇਂ ਟਰੂਡੋ ਦੀ ਹਾਲਤ ਸੱਚਮੁੱਚ ਚੰਗੀ ਨਹੀਂ ਸੀ। ਟਰੂਡੋ ਜੀ-20 ਤੋਂ ਬਾਅਦ ਦੇਸ਼ਾਂ ਦੇ ਮੁਖੀਆਂ ਦੇ ਸਨਮਾਨ ਲਈ ਆਯੋਜਿਤ ਰਾਤ ਦੇ ਖਾਣੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਕਈ ਲੋਕ ਹੁਣ ਦੀਪਕ ਵੋਹਰਾ ਦੇ ਬਿਆਨ ਨੂੰ ਇਸ ਨਾਲ ਜੋੜ ਰਹੇ ਹਨ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਪਿਕਅਪ ਤੇ ਸਕੂਟੀ 'ਚ ਭਿਆਨਕ ਟੱਕਰ, ਇਕ ਦੀ ਮੌਤ, ਦੂਜਾ ਵਾਲ-ਵਾਲ ਬਚਿਆ
ਦੱਸ ਦੇਈਏ ਕਿ ਜਸਟਿਨ ਟਰੂਡੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਆਯੋਜਿਤ ਡਿਨਰ ਵਿੱਚ ਸ਼ਾਮਲ ਨਹੀਂ ਹੋਏ ਸਨ। 2 ਦਿਨਾਂ ਤੱਕ ਉਹ ਆਪਣੇ ਕਮਰੇ 'ਚੋਂ ਬਾਹਰ ਵੀ ਨਹੀਂ ਨਿਕਲੇ ਸਨ। ਟਰੂਡੋ 8 ਸਤੰਬਰ ਨੂੰ ਜੀ-20 ਸੰਮੇਲਨ 'ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪੁੱਜੇ ਸਨ। ਉਨ੍ਹਾਂ ਨੇ 8 ਸਤੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ ਸੀ। ਇਸ ਦੌਰਾਨ ਪੀਐੱਮ ਮੋਦੀ ਨੇ ਕੈਨੇਡਾ ਵਿੱਚ ਭਾਰਤੀ ਦੂਤਘਰ ਉੱਤੇ ਖਾਲਿਸਤਾਨੀ ਹਮਲੇ ਬਾਰੇ ਟਰੂਡੋ ਦੇ ਸਾਹਮਣੇ ਚਿੰਤਾ ਜਤਾਈ ਸੀ ਅਤੇ ਖਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੈਸ਼ੰਕਰ ਨੇ UN ਤੋਂ ਕੈਨੇਡਾ ਨੂੰ ਦਿੱਤੀ ਸਲਾਹ- 'ਅੱਤਵਾਦ ਨਾਲ ਨਜਿੱਠਣ 'ਚ ਸਿਆਸੀ ਫਾਇਦਾ ਨਹੀਂ ਦੇਖਿਆ ਜਾਣਾ ਚਾਹੀਦਾ'
NEXT STORY