ਉਸਮਾਨਾਬਾਦ (ਭਾਸ਼ਾ)- ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ 'ਚ ਸਥਿਤ ਮਸ਼ਹੂਰ ਤੁਲਜਾ ਭਵਾਨੀ ਮੰਦਰ ਨੇ 2021-22 'ਚ 29 ਕਰੋੜ ਰੁਪਏ ਦੇ ਮੁਕਾਬਲੇ 2022-23 'ਚ ਕਰੀਬ ਦੁੱਗਣੀ ਯਾਨੀ 54 ਕਰੋੜ ਰੁਪਏ ਦੀ ਆਮਦਨ ਇਕੱਠੀ ਕੀਤੀ। ਮੰਦਰ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਮੰਦਰ ਸੰਸਥਾ ਦੇ ਪ੍ਰਧਾਨ ਅਤੇ ਉਸਮਾਨਾਬਾਦ ਦੇ ਕੁਲੈਕਟਰ ਡਾ. ਸਚਿਨ ਓਮਬੇਸ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਵਿੱਤ ਸਾਲ ਇਕੱਠੇ ਹੋਏ 54 ਕਰੋੜ ਰੁਪਏ 'ਚੋਂ ਸ਼ਰਧਾਲੂਆਂ ਵਲੋਂ ਪੈਸੇ ਦੇ ਕੇ ਕੀਤੇ ਗਏ ਦਰਸ਼ਨ ਤੋਂ 15 ਕਰੋੜ ਰੁਪਏ ਦੀ ਆਮਦਨ ਹੋਈ, ਜਦੋਂ ਕਿ ਸ਼ਰਧਾਲੂਆਂ ਵਲੋਂ ਦਿੱਤੇ ਗਏ ਦਾਨ ਤੋਂ 19 ਕਰੋੜ ਰੁਪਏ ਮਿਲੇ। ਸਦੀਆਂ ਪੁਰਾਣਾ ਤੁਲਜਾ ਭਵਾਨੀ ਮੰਦਰ ਉਸਮਾਨਾਬਾਦ ਦੇ ਤੁਲਜਾਪੁਰ 'ਚ ਸਥਿਤ ਹੈ ਅਤੇ ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਦਰਸ਼ਨ ਲਈ ਆਉਂਦੇ ਹਨ।
ਕੁਲੈਕਟਰ ਨੇ ਕਿਹਾ,''ਅਸੀਂ ਮੰਦਰ 'ਚ ਪੂਜਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਉਪਲੱਬਧ ਕਰਵਾਉਂਦੇ ਹਨ ਅਤੇ ਇਸ ਕਾਰਨ ਆਮਦਨ ਵਧੀ ਹੈ। ਕਈ ਲੋਕਾਂ ਨੇ ਪੈਸੇ ਦੇ ਕੇ ਦਰਸ਼ਨ ਕਰਨ ਦੀ ਸਹੂਲਤ ਲਈ, ਜਿਸ ਲਈ ਮੰਦਰ ਹਰੇਕ ਵਿਅਕਤੀ ਤੋਂ 500 ਰੁਪਏ ਲੈਂਦਾ ਹੈ।'' ਉਨ੍ਹਾਂ ਦੱਸਿਆ ਕਿ ਅੰਤ ਤੱਕ ਕੀਤੀ ਗਈ ਗਿਣਤੀ ਅਨੁਸਾਰ 2009 ਤੋਂ 2022 ਦਰਮਿਆਨ ਤੁਲਜਾ ਭਵਾਨੀ ਮੰਦਰ 'ਚ ਕੁੱਲ 207 ਕਿਲੋਗ੍ਰਾਮ ਸੋਨੇ ਅਤੇ 2570 ਕਿਲੋਗ੍ਰਾਮ ਚਾਂਦੀ ਦਾ ਚੜ੍ਹਾਵਾ ਆਇਆ। ਕੁਲੈਕਟਰ ਅਨੁਸਾਰ, ਤੁਲਜਾਪੁਰ 'ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੀ ਮਨਜ਼ੂਰੀ ਨਾਲ ਬਣਾਇਆ ਜਾ ਰਿਹਾ ਮਾਸਟਰ ਪਲਾਨ ਆਖ਼ਰੀ ਪੜਾਅ 'ਚ ਹੈ ਅਤੇ ਇਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
ਹਿਮਾਚਲ ਦੇ ਲਾਹੌਲ-ਸਪੀਤੀ 'ਚ ਹੋਈ ਬਰਫ਼ਬਾਰੀ, ਬਰਫ਼ ਦੀ ਮੋਟੀ ਪਰਤ ਨਾਲ ਢੱਕਿਆ ਪਿੰਡ
NEXT STORY