ਸੁੰਦਰਨਗਰ— ਇੱਥੋਂ ਦੇ ਧਵਾਲ ਦੀ ਇਕ ਔਰਤ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸ਼ਨੀਵਾਰ ਸ਼ਾਮ ਨੂੰ ਸਹੁਰੇ ਪੱਖ ਵੱਲੋਂ ਕੀਤੀ ਜਾ ਰਹੀ ਦਰਿੰਦਗੀ ਦੀ ਆਪਬੀਤੀ ਲਿਖੀ ਹੈ। ਉਸ ਨੇ ਕਈ ਫੋਟੋਆਂ ਅਪਲੋਡ ਕੀਤੀਆਂ ਹਨ, ਜਿਸ 'ਚ ਔਰਤ ਦੇ ਚਿਹਰੇ, ਪਿੱਠ, ਹੱਥ 'ਤੇ ਡੂੰਘੇ ਜ਼ਖਮ ਅਤੇ ਟਾਂਕੇ ਲੱਗੇ ਹੋਏ ਦਿਖਾਈ ਦੇ ਰਹੇ ਹਨ। ਇਸ ਆਪਬੀਤੀ 'ਚ ਔਰਤ ਨੇ ਕਈ ਲੋਕਾਂ 'ਤੇ ਤੰਗ ਕਰਨ ਦਾ ਦੋਸ਼ ਲਗਾਇਆ ਹੈ।
ਔਰਤ ਨੇ ਇਹ ਵੀ ਲਿਖਿਆ ਹੈ ਕਿ ਉਸ ਦੀ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਪੁਲਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਹ ਸਹੁਰੇ ਵਾਲਿਆਂ ਨਾਲ ਮਿਲੀ ਹੋਈ ਹੈ। ਜਦੋਂ ਫੇਸਬੁੱਕ 'ਤੇ ਔਰਤ ਦੀ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਪੇਕੇ ਸੁੰਦਰ ਦੇ ਧਵਾਲ 'ਚ ਹਨ। ਔਰਤ ਨਾਲ ਪਿਛਲੇ ਲੰਬੇ ਸਮੇਂ ਤੋਂ ਸਹੁਰੇ ਪੱਖ ਵੱਲੋਂ ਕੁੱਟਮਾਰ ਹੁੰਦੀ ਰਹੀ ਹੈ। ਉਸ ਨੇ ਆਪਣੀ ਫੇਸਬੁੱਕ 'ਤੇ ਪਤੀ ਪਵਨ ਕੁਮਾਰ, ਰੋਸ਼ਨ ਲਾਲ ਸਹੁਰੇ, ਸੱਸ ਹਰਦੋਈ, ਚਾਚਾ ਦੇਵੀ ਰਾਮ, ਸ਼ੇਰ ਸਿੰਘ 'ਤੇ ਤੰਗ ਕਰਨ ਦਾ ਦੋਸ਼ ਲਗਾਇਆ ਹੈ।ਜਾਣਕਾਰੀ ਅਨੁਸਾਰ ਮਹਿਲਾ ਪਿੰਡ ਮਾਨਰੀ (ਬੇਰੀ) ਬਰਮਾਣਾ ਜ਼ਿਲਾ ਬਿਲਾਸਪੁਰ ਪਹਿਲਾਂ ਵੀ ਇਸ ਸੰਦਰਭ 'ਚ ਬਰਮਾਣਾ ਪੁਲਸ 'ਚ ਸ਼ਿਕਾਇਤ ਹੋਈ ਸੀ ਅਤੇ ਉਸ ਤੋਂ ਬਾਅਦ ਦੋਹਾਂ ਪਰਿਵਾਰਾਂ ਦਰਮਿਆਨ ਸਮਝੌਤਾ ਵੀ ਹੋਇਆ ਸੀ। ਅਜੇ ਔਰਤ ਦਾ ਮੋਬਾਇਲ ਸਵਿਚ ਆਫ ਹੈ। ਪੇਕੇ ਪੱਖ ਨੂੰ ਇਸ ਘਟਨਾ ਦੀ ਕੋਈ ਸੂਚਨਾ ਨਹੀਂ ਹੈ ਅਤੇ ਸਾਰੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ।
ਹੁਣ ਇਕ ਭਾਜਪਾ ਵਿਧਾਇਕ ਨੇ ਹਿੰਦੂਆਂ ਨੂੰ ਆਬਾਦੀ ਵਧਾਉਣ ਲਈ ਕਿਹਾ
NEXT STORY