ਮੇਰਠ (ਵਾਰਤਾ)- ਉੱਤਰ ਪ੍ਰਦੇਸ਼ 'ਚ ਮੇਰਠ ਦੇਹਾਤ ਇਲਾਕੇ 'ਚ ਭਾਵਨਪੁਰ ਖੇਤਰ 'ਚ ਆਪਣੇ ਮਾਮਾ ਦੀ ਬਾਰਾਤ 'ਚ ਆਈ ਢਾਈ ਸਾਲਾ ਮਾਸੂਮ ਨੂੰ ਅਗਵਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਲਾਸ਼ ਮੰਗਲਵਾਰ ਤੜਕੇ ਕਰੀਬ 3 ਵਜੇ ਪਿੰਡ ਦੇ ਬਾਹਰ ਸ਼ਮਸ਼ਾਨ ਘਾਟ 'ਤੇ ਮਿਲੀ। ਉਸ ਦੇ ਸਰੀਰ 'ਤੇ ਚਾਕੂ ਨਾਲ ਵਾਰ ਦੇ ਜ਼ਖ਼ਮ ਸਨ ਅਤੇ ਵਾਲ ਨੋਚ ਕੇ ਉਸ ਨੂੰ ਤੜਫਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇਸ ਮਾਮਲੇ 'ਚ ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਪਿੰਡ ਦੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਸਿਹਾਨੀ ਚੁੰਗੀ ਵਾਸੀ ਅਨਿਲ ਆਪਣੇ ਪਰਿਵਾਰ ਨਾਲ ਸਾਲੇ ਦੇ ਵਿਆਹ 'ਚ ਮੇਰਠ ਦੇ ਲੋਹੀਆ ਨਗਰ ਦੇ ਫਤਿਹਉਲਾਪੁਰ 'ਚ ਆਏ ਸਨ। ਦੱਸਿਆ ਗਿਾ ਹੈ ਕਿ ਬਾਰਾਤ ਸੋਮਵਾਰ ਨੂੰ ਭਾਵਨਪੁਰ ਥਾਣੇ ਦੇ ਦਤਾਵਲੀ 'ਚ ਸ਼ਿਵਕੁਮਾਰ ਦੇ ਘਰ ਗਈ ਸੀ। ਪੁਲਸ ਅਨੁਸਾਰ ਬਾਰਾਤ ਦੇ ਪਹੁੰਚਣ ਦੇ ਕੁਝ ਹੀ ਦੇਰ ਬਾਅਦ ਅਨਿਲ ਦੀ ਢਾਈ ਸਾਲਾ ਧੀ ਅਚਾਨਕ ਗਾਇਬ ਹੋ ਗਈ। ਪਿੰਡ ਵਾਲਿਆਂ ਨਾਲ ਮਿਲ ਕੇ ਬੱਚੀ ਦਾ ਭਾਲ ਸ਼ੁਰੂ ਕੀਤੀ ਗਈ ਪਰ ਉਸ ਦਾ ਕਿਤੇ ਪਤਾ ਨਹੀਂ ਲੱਗ ਸਕਿਆ। ਮੰਗਲਵਾਰ ਤੜਕੇ ਕਰੀਬ 3 ਵਜੇ ਪਿੰਡ ਦੇ ਬਾਹਰ ਸਥਿਤ ਸ਼ਮਸ਼ਾਨ ਘਾਟ 'ਤੇ ਬੱਚੀ ਦੀ ਦੀ ਲਾਸ਼ ਮਿਲੀ, ਜਿਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਫਿਲਹਾਲ ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਪੁਤਿਨ ਨੂੰ ਆਖੇ ਹੁਣ ਕਰ ਦਿਓ ਜੰਗ ਬੰਦੀ, ਅਮਰੀਕਾ ਨੇ ਯੁਕ੍ਰੇਨ ਨਾਲ ਯੁੱਧ ਬੰਦ ਕਰਵਾਉਣ ਲਈ ਮੰਗੀ ਮਦਦ
NEXT STORY