ਨੈਸ਼ਲਨ ਡੈਸਕ- ਉੱਤਰ ਪ੍ਰਦੇਸ਼ ਦੇ ਬੰਦਾਯੂ ਜ਼ਿਲ੍ਹੇ ਦੇ ਇਕ ਪਿੰਡ 'ਚ ਸ਼ੁੱਕਰਵਾਰ ਸਵੇਰੇ ਟੈਂਕੀ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਾਉਣ ਲਈ ਟੈਂਕੀ 'ਚ ਉਤਰੇ ਇਕ ਹੋਰ ਭਰਾ ਦੀ ਹਾਲਤ ਗੰਭੀਰ ਹੈ ਅਤੇ ਉਸਦਾ ਮੁਰਾਦਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਮੁਤਾਬਕ, ਇਹ ਘਟਨਾ ਬਿਸੌਲੀ ਤਹਿਸੀਲ ਦੇ ਫੈਜਗੰਜ ਬੇਹਟਾ ਥਾਣਾ ਖੇਤਰ ਦੇ ਪਿੰਡ 'ਚ ਵਾਪਰੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜੈਵੀਰ ਅਤੇ ਰਾਜੇਸ਼ ਦੇ ਰੂਪ 'ਚ ਹੋਏ ਹੀ, ਜਿਨ੍ਹਾਂ ਦੀ ਉਮਰ 24 ਅਤੇ 21 ਸਾਲ ਦੱਸੀ ਜਾ ਰਹੀ ਹੈ।
ਪੁਲਿਸ ਸੁਪਰਡੈਂਟ (ਦਿਹਾਤੀ) ਹਿਰਦੇਸ਼ ਕੁਮਾਰ ਕਥੇਰੀਆ ਨੇ ਦੱਸਿਆ ਕਿ ਕਿਸਾਨ ਬੱਟੂ ਸਿੰਘ ਆਪਣੇ ਪੁੱਤਰਾਂ - ਜੈਵੀਰ, ਰਾਜੇਸ਼ ਅਤੇ ਮਨਵੀਰ - ਨਾਲ ਮੈਂਥਾ ਦੇ ਪੌਦਿਆਂ ਲਈ ਵਰਤੀ ਜਾਣ ਵਾਲੇ ਟੈਂਕੀ ਦੀ ਸਫਾਈ ਕਰਨ ਲਈ ਖੇਤ ਗਿਆ ਸੀ। ਉਨ੍ਹਾਂ ਕਿਹਾ, "ਪਹਿਲਾਂ, ਜੈਵੀਰ ਟੈਂਕੀ 'ਤੇ ਚੜ੍ਹ ਗਿਆ, ਉਸ ਤੋਂ ਬਾਅਦ ਰਾਜੇਸ਼ ਅਤੇ ਫਿਰ ਮਨਵੀਰ। ਤਿੰਨੋਂ ਟੈਂਕੀ ਦੇ ਅੰਦਰ ਹੀ ਬੇਹੋਸ਼ ਹੋ ਗਏ।"
ਬੱਟੂ ਸਿੰਘ ਵੱਲੋਂ ਰੌਲਾ ਪਾਉਣ 'ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਤਿੰਨਾਂ ਭਰਾਵਾਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਦੌਸੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜੈਵੀਰ ਅਤੇ ਰਾਜੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮਨਵੀਰ ਨੂੰ ਗੰਭੀਰ ਹਾਲਤ ਵਿੱਚ ਮੁਰਾਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ, ਪਹਿਲੀ ਨਜ਼ਰੇ, ਇਹ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਟੈਂਕੀ ਦੇ ਅੰਦਰ ਜਮ੍ਹਾਂ ਹੋਈ ਜ਼ਹਿਰੀਲੀ ਗੈਸ ਕਾਰਨ ਹੋਈ ਹੈ।
ਕੈਮੀਕਲ ਬਣਾਉਣ ਵਾਲੀ ਫੈਕਟਰੀ 'ਚ ਵੱਡਾ ਧਮਾਕਾ, 1 ਦੀ ਮੌਤ, 3 ਜ਼ਖ਼ਮੀ
NEXT STORY