ਮਿਰਜ਼ਾਪੁਰ (ਵਾਰਤਾ) : ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜ਼ਿਲ੍ਹੇ ਦੇ ਚੁਨਾਰ ਖੇਤਰ ਵਿਚ ਗੰਗਾ ਨਦੀ ਵਿਚ ਸਨਾਨ ਦੌਰਾਨ ਕੋਲਹੁਆ ਘਾਟ ਉੱਤੇ ਛੇ ਨੌਜਵਾਨ ਡੁੱਬ ਗਏ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ ਚਾਰ ਨੂੰ ਬਚਾ ਲਿਆ ਗਿਆ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਵਾਰਾਣਸੀ ਦੇ ਲੱਲਾਪੁਰਾ ਇਲਾਕੇ ਵਿਚ ਚਾਰ ਦੋਸਤ ਸ਼ਨੀ, ਸ਼ਾਹਨਵਾਜ਼, ਸਾਜਿਦ ਤੇ ਛੋਟੂ ਘੁੰਮਣ ਗਏ ਸਨ। ਸੋਮਵਾਰ ਨੂੰ ਚਾਰੇ ਦੋਸਤ ਚੁਨਾਰ ਦਰਗਾਹ ਸ਼ਰੀਫ ਦੇ ਰਹਿਣ ਵਾਲੇ ਆਪਣੇ ਮਿੱਤਰ ਵਿੱਕੀ ਚੌਰੱਸੀਆ ਦੇ ਘਰ ਪਹੁੰਚੇ ਇਕ ਹੋਰ ਸਾਥੀ ਰਾਕੇਸ਼ ਦੇ ਨਾਲ ਸਾਰੇ ਕੋਲਹੁਆ ਘਾਟ ਘੁੰਮਣ ਦੀ ਯੋਜਨਾ ਬਣਾਈ ਤੇ ਸਾਰੇ ਸਨਾਨ ਦੇ ਲਈ ਉਥੇ ਪਹੁੰਚ ਗਏ। ਗੰਗਾ ਨਦੀ ਵਿਚ ਬਣੇ ਰੇਤੀ ਉੱਤੇ ਸਨਾਨ ਕਰਨ ਲੱਗੇ। ਪਾਣੀ ਦੀ ਗਹਿਰਾਈ ਵਿਚ ਜਾ ਕੇ ਚਾਰੇ ਡੁੱਬਣ ਲੱਗੇ। ਸਾਜਿਦ ਤੇ ਛੋਟੂ ਨੂੰ ਕਿਸੇ ਤਰ੍ਹਾਂ ਨਾਲ ਬਚਾ ਲਿਆ ਗਿਆ। ਪਰ ਸ਼ਨੀ ਤੇ ਸ਼ਾਹਨਵਾਜ਼ ਡੁੱਬ ਗਏ। ਸੂਚਨਾ ਉੱਤੇ ਪਹੁੰਚੀ ਪੁਲਸ ਨੇ ਸਥਾਨਕ ਮਲਾਹਾਂ ਤੇ ਗੋਤਾਖੋਰਾਂ ਦੀ ਸਹਾਇਤਾ ਦੇ ਨਾਲ ਦੋਵਾਂ ਦੀ ਤਲਾਸ਼ ਸ਼ੁਰੂ ਕਰ ਕੇ ਮੰਗਲਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ DGCA ਦੀ ਸਖ਼ਤ ਕਾਰਵਾਈ ; ਕੰਪਨੀ ਦੀਆਂ ਉਡਾਣਾਂ ਕੀਤੀਆਂ ਰੱਦ
NEXT STORY