ਜੈਪੁਰ- ਰਾਜਧਾਨੀ ਜੈਪੁਰ 'ਚ ਐਤਵਾਰ ਯਾਨੀ ਕਿ ਅੱਜ ਦੋ ਪ੍ਰਾਈਵੇਟ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਸ਼ਹਿਰ ਦੇ ਮੋਨੀਲੇਕ ਹਸਪਤਾਲ ਅਤੇ ਸੀ. ਕੇ. ਬਿਰਲਾ ਹਸਪਤਾਲ ਨੂੰ ਈਮੇਲ ਜ਼ਰੀਏ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਹਸਪਤਾਲਾਂ ਵਿਚ ਬੰਬ ਦੀ ਸੂਚਨਾ ਮਿਲਣ 'ਤੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਅਤੇ ਬੰਬ ਰੋਕੂ ਦਸਤਿਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਹਸਪਤਾਲ ਕੰਪਲੈਕਸ ਨੂੰ ਘੇਰ ਲਿਆ ਹੈ। ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 'ਹਰ ਕੋਈ ਮਾਰਿਆ ਜਾਵੇਗਾ, ਕੋਈ ਨਹੀਂ ਬਚੇਗਾ'
'ਬੈੱਡ ਦੇ ਹੇਠਾਂ ਅਤੇ ਬਾਥਰੂਮ ਦੇ ਅੰਦਰ ਬੰਬ ਹੈ'
ਦੋਹਾਂ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਪੁਲਸ ਫੋਰਸ ਪਹੁੰਚ ਗਈ ਹੈ, ਜਿੱਥੇ ਡੌਗ ਸਕੁਐਡ, ਬੰਬ ਰੋਕੂ ਦਸਤਾ ਅਤੇ ਏ. ਟੀ. ਐੱਸ. ਦੀ ਟੀਮ ਮੌਕੇ 'ਤੇ ਹਨ, ਜੋ ਦੋਹਾਂ ਹਸਪਤਾਲਾਂ ਵਿਚ ਸਰਚ ਮੁਹਿੰਮ ਚਲਾ ਰਹੀਆਂ ਹਨ। ਇਨ੍ਹਾਂ ਦੋਹਾਂ ਹਸਪਤਾਲਾਂ ਨੂੰ ਕੀਤੇ ਗਏ ਈਮੇਲ ਵਿਚ ਲਿਖਿਆ ਹੈ ਕਿ ਹਸਪਤਾਲ ਦੇ ਬੈੱਡ ਦੇ ਹੇਠਾਂ ਅਤੇ ਬਾਥਰੂਮ ਅੰਦਰ ਬੰਬ ਹੈ। ਹਸਪਤਾਲ ਵਿਚ ਮੌਜੂਦ ਸਾਰੇ ਲੋਕ ਮਾਰੇ ਜਾਣਗੇ, ਹਰ ਪਾਸੇ ਖ਼ੂਨ ਹੋਵੇਗਾ, ਤੁਸੀਂ ਸਾਰੇ ਲੋਕ ਮੌਤ ਦੇ ਲਾਇਕ ਹੋ। ਈਮੇਲ ਭੇਜਣ ਵਾਲੇ ਨੇ ਖੁਦ ਦੀ ਪਛਾਣ ਲੱਖਾ ਅੱਤਵਾਦੀ ਚਿੰਗ ਅਤੇ ਕਲਿਸਟਰ ਦੱਸੀ ਹੈ। ਹਸਪਤਾਲ ਵਿਚ ਧਮਕੀ ਮਿਲਣ ਮਗਰੋਂ ਆਊਟ ਡੋਰ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਲਗਾਤਾਰ ਸਰਚ ਟੀਮ ਬੰਬ ਦੀ ਤਲਾਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਬਿਨਾਂ ਵਿਦਿਆਰਥੀਆਂ ਵਾਲੇ 99 ਸਰਕਾਰੀ ਸਕੂਲ ਕੀਤੇ ਬੰਦ
ਇਕੋ ਸਮੇਂ ਦੋਹਾਂ ਹਸਪਤਾਲਾਂ ਨੂੰ ਆਈ ਈਮੇਲ
ਸੂਤਰਾਂ ਮੁਤਾਬਕ ਮੋਨੀਲੇਕ ਅਤੇ ਸੀ. ਕੇ. ਬਿਰਲਾ ਹਸਪਤਾਲ ਨੂੰ ਜੋ ਧਮਕੀ ਭਰੀ ਈਮੇਲ ਭੇਜੀ ਗਈ ਹੈ, ਉਹ ਇਕ ਹੀ ਸਮੇਂ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੋਵੇਂ ਈਮੇਲ ਭੇਜਣ ਵਾਲੇ ਦਾ ਇਕ ਹੀ ਆਈ. ਪੀ. ਪਤਾ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੁਲਸ ਦੀ ਸਾਈਬਰ ਟੀਮ ਆਈ. ਪੀ. ਪਤੇ ਨੂੰ ਟਰੈੱਸ ਕਰਨ ਵਿਚ ਲੱਗੀ ਹੋਈ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਹਸਪਤਾਲਾਂ ਨੂੰ ਧਮਕੀ ਭਰਿਆ ਈਮੇਲ ਕਿਸ ਨੇ ਭੇਜਿਆ ਹੈ। ਫ਼ਿਲਹਾਲ ਅਜੇ ਤੱਕ ਪੁਲਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ ਹੈ। ਹਾਲਾਂਕਿ ਇਸ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ। ਫਿਰ ਵੀ ਪੁਲਸ ਪ੍ਰਸ਼ਾਸਨ ਇਸ ਮਾਮਲੇ ਵਿਚ ਕੋਈ ਲਾਪ੍ਰਵਾਹੀ ਨਹੀਂ ਵਰਤ ਰਿਹਾ ਹੈ।
ਇਹ ਵੀ ਪੜ੍ਹੋ- ਅੱਧੀ ਰਾਤ ਵਾਪਰੀ ਵੱਡੀ ਘਟਨਾ; ਸੁੱਤੇ ਪਏ ਲੋਕਾਂ ਨੂੰ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SC ਦਾ ਅਹਿਮ ਫ਼ੈਸਲਾ; ਹਸਪਤਾਲ ਨੇ ਲਾਸ਼ ਦੂਜਿਆਂ ਨੂੰ ਸੌਂਪੀ, ਧੀ ਨੂੰ ਦੇਣਾ ਹੋਵੇਗਾ 25 ਲੱਖ
NEXT STORY