ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਆਨੀ ਸਬ-ਡਿਵੀਜ਼ਨ 'ਚ ਦਲਾਸ਼-ਸੋਈਧਾਰ ਮਾਰਗ 'ਚ ਇਕ ਬੋਲੈਰੋ ਕੈਂਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ 2 ਦੀ ਮੌਤ ਹੋ ਗਈ, ਜਦੋਂ ਕਿ 2 ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇਕ ਬੋਲੈਰੋ ਕੈਂਪਰ ਨੂੰ ਸ਼ੀਤਲ ਚੌਹਾਨ ਵਾਸੀ ਸੋਈਧਾਰ ਚਲਾ ਰਿਹਾ ਸੀ। ਮਚੇਉਟਾ ਜੰਗਲ ਕੋਲ ਵਾਹਨ ਬੇਕਾਬੂ ਹੋ ਕੇ ਕਰੀਬ 500 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ। ਵਾਹਨ 'ਚ ਡਰਾਈਵਰ ਸਮੇਤ ਚਾਰ ਲੋਕ ਸਵਾਰ ਸਨ।
ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
ਸ਼ੀਤਲ ਚੌਹਾਨ ਅਤੇ ਨਰੇਸ਼ ਕੁਮਾਰ ਹਾਦਸੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਦੇ ਮਾਧਿਅਮ ਨਾਲ ਰਾਮਪੁਰ ਸਥਿਤ ਖਨੇਰੀ ਹਸਪਤਾਲ ਭੇਜਿਆ ਗਿਆ। ਜਦੋਂ ਕਿ ਸ਼ੇਰ ਸਿੰਘ ਪੁੱਤ ਜਾਨਕੀ ਦਾਸ, ਦਲੀਪ ਸਿੰਘ ਵਰਮਾ ਪੁੱਤ ਰਮੇਸ਼ ਚੰਰ ਦੀ ਘਟਨਾ ਵਾਲੀ ਜਗ੍ਹਾ 'ਤੇ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਖੱਡ 'ਚੋਂ ਬਾਹਰ ਕੱਢ ਕੇ ਕਬਜ਼ੇ 'ਚ ਲੈ ਲਈਆਂ, ਜਿਨ੍ਹਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਪੁਲਸ ਡਿਪਟੀ ਕਮਿਸ਼ਨਰ ਆਨੀ ਚੰਦਰਸ਼ੇਖਰ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਵਿਅਕਤੀ ਨੇ ਰੰਜ਼ਿਸ਼ 'ਚ ਨੌਜਵਾਨ ਨੂੰ ਮਾਰੀ ਗੋਲੀ
NEXT STORY