ਨੈਸ਼ਨਲ ਡੈਸਕ- ਪਹਿਲੀ ਨਜ਼ਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਕਦਮ ਵੱਖਰੇ ਨਜ਼ਰ ਆਉਂਦੇ ਹਨ-ਇਕ ਰਾਸ਼ਟਰੀ ਸ਼ਖਸੀਅਤ ਹਨ ਜੋ ਦੁਨੀਆ ਦਾ ਧਿਆਨ ਖਿੱਚ ਰਹੇ ਹਨ ਤੇ ਦੂਜੇ ਇਕ ਖੇਤਰੀ ਸ਼ਾਸਕ ਹਨ ਜੋ ਨਾਜ਼ੁਕ ਗੱਠਜੋੜਾਂ ਨੂੰ ਸੰਤੁਲਿਤ ਕਰ ਰਹੇ ਹਨ। ਫਿਰ ਵੀ ਸਤ੍ਹਾ ਦੇ ਹੇਠਾਂ ਨਜ਼ਰ ਮਾਰਨ ’ਤੇ ਭਾਰਤੀ ਰਾਜਨੀਤੀ ’ਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਦੇਣ ਵਾਲੇ ਇਨ੍ਹਾਂ ਦੋ ਨੇਤਾਵਾਂ ਵਿਚਾਲੇ ਹੈਰਾਨੀਜਨਕ ਅਸਮਾਨਤਾਵਾਂ ਉੱਭਰਦੀਆਂ ਹਨ। ਮੋਦੀ ਅਤੇ ਨਿਤੀਸ਼ ਦੋਵਾਂ ਨੇ ਆਪਣਾ ਕਰੀਅਰ ਨਿੱਜੀ ਈਮਾਨਦਾਰੀ ਦੀ ਨੀਂਹ ’ਤੇ ਬਣਾਇਆ ਹੈ। ਅਜਿਹੇ ਦੌਰ ’ਚ ਜਿੱਥੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਕਈ ਰਾਜਨੇਤਾਵਾਂ ਨੂੰ ਹੇਠਾਂ ਸੁੱਟਿਆ ਹੈ, ਦੋਵਾਂ ’ਚੋਂ ਕਿਸੇ ’ਤੇ ਵੀ ਨਿੱਜੀ ਤੌਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ ਹੈ।
ਅਭਿਲਾਸ਼ਾਵਾਂ ਦੋਵਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ। ਗੁਜਰਾਤ ਦੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਤਕ ਮੋਦੀ ਦਾ ਸਫਰ ਰਾਜਨੀਤਿਕ ਦ੍ਰਿੜ੍ਹ ਵਿਸ਼ਵਾਸ ਅਤੇ ਤਿੱਖੀ ਰਣਨੀਤਿਕ ਸਮਝ ਤੋਂ ਪ੍ਰੇਰਿਤ ਇਕ ਅਣਥੱਕ ਚੜ੍ਹਾਈ ਨੂੰ ਦਰਸਾਉਂਦਾ ਹੈ। ਨਿਤੀਸ਼ ਨੇ ਵੀ ਅਦੁੱਤੀ ਇੱਛਾਵਾਂ ਵਿਖਾਈਆਂ ਹਨ-ਭਾਵੇਂ ਭਾਜਪਾ ਨਾਲੋਂ ਨਾਤਾ ਤੋੜਨਾ ਹੋਵੇ ਜਾਂ ਫਿਰ ਉਸ ਦੇ ਨਾਲ ਵਾਪਸ ਆਉਣਾ ਹੋਵੇ, ਹਮੇਸ਼ਾ ਬਿਹਾਰ ਦੀ ਸਿਆਸੀ ਗੁਰੂਤਾ ਖਿੱਚ ਦੇ ਕੇਂਦਰ ਨੂੰ ਆਪਣੇ ਆਲੇ-ਦੁਆਲੇ ਬਣਾਈ ਰੱਖਣ ’ਤੇ ਧਿਆਨ ਕੇਂਦ੍ਰਿਤ ਕੀਤਾ। ਇਕ ਹੋਰ ਸਾਂਝੀ ਵਿਸ਼ੇਸ਼ਤਾ ਨੌਕਰਸ਼ਾਹੀ ਪ੍ਰਣਾਲੀ ਅਤੇ ਸਾਵਧਾਨੀ ਨਾਲ ਚੁਣੀਆਂ ਗਈ ਟੀਮਾਂ ’ਤੇ ਉਨ੍ਹਾਂ ਦੀ ਨਿਰਭਰਤਾ ਹੈ। ਦੋਵੇਂ ਹੀ ਅਜਿਹੇ ਭਰੋਸੇਯੋਗ ਅਧਿਕਾਰੀਆਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ, ਜੋ ਉਨ੍ਹਾਂ ਦੀ ਸ਼ਾਸਨ ਸ਼ੈਲੀ ਨੂੰ ਸਮਝਦੇ ਹਨ ਅਤੇ ਨੀਤੀਆਂ ਨੂੰ ਸਟੀਕਤਾ ਨਾਲ ਲਾਗੂ ਕਰਦੇ ਹਨ। ਮੋਦੀ ਦਾ ਪੀ. ਐੱਮ. ਓ. ਪ੍ਰਸਿੱਧ ਰੂਪ ’ਚ ਇਕਜੁੱਟ ਅਤੇ ਵਫਾਦਾਰ ਹੈ।
ਸੱਤਾ ’ਚ ਉਨ੍ਹਾਂ ਦਾ ਲੰਮਾ ਕਾਰਜਕਾਲ-ਦੋਵਾਂ ਦਾ 25 ਸਾਲ ਤੋਂ ਵੱਧ-ਭਾਰਤ ਦੇ ਤੇਜ਼ੀ ਨਾਲ ਬਦਲਦੇ ਲੋਕਤੰਤਰ ’ਚ ਰਾਜਨੀਤਿਕ ਹੋਂਦ ਬਣਾਈ ਰੱਖਣ ਦੀ ਉਨ੍ਹਾਂ ਦੀ ਕੁਸ਼ਲਤਾ ਦਾ ਸਬੂਤ ਹੈ। ਈਮਾਨਦਾਰ, ਅਭਿਲਾਸ਼ੀ, ਅਨੁਸ਼ਾਸਿਤ ਅਤੇ ਡੂੰਘੇ ਰਣਨੀਤੀਕਾਰ-ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਭਾਵੇਂ ਵੱਖ-ਵੱਖ ਰਾਜਨੀਤਿਕ ਅਹੁਦਿਆਂ ’ਤੇ ਹੋਣ ਪਰ ਕਈ ਮਾਅਨਿਆਂ ’ਚ ਉਹ ਇਕ ਹੀ ਰਾਜਨੀਤਿਕ ਸਿੱਕੇ ਦੇ ਦੋ ਪਹਿਲੂ ਹਨ। ਇਕ ਹੋਰ ਜ਼ਿਕਰਯੋਗ ਸਮਾਨਤਾ ਉਨ੍ਹਾਂ ਦਾ ਨਿੱਜੀ ਸੰਜਮ ਹੈ। ਦੋਵਾਂ ਨੇਤਾਵਾਂ ਨੇ ਪਰਿਵਾਰ ਨੂੰ ਅੱਗੇ ਨਹੀਂ ਵਧਾਇਆ। ਨਿਤੀਸ਼ ਦੇ ਬੇਟੇ ਨਿਸ਼ਾਂਤ ਚੋਣਾਂ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਨਜ਼ਰ ਆਏ ਸਨ ਪਰ ਛੇਤੀ ਹੀ ਉਹ ਦ੍ਰਿਸ਼ ਤੋਂ ਗਾਇਬ ਹੋ ਗਏ।
ਚੱਕਰਵਾਤੀ ਤੂਫਾਨ ‘ਮੋਂਥਾ’ ਨਾਲ 5265 ਕਰੋੜ ਰੁਪਏ ਦਾ ਨੁਕਸਾਨ : ਨਾਇਡੂ
NEXT STORY