ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲੋਂ ਪਿੰਡਾਂ 'ਚ ਐਤਵਾਰ ਨੂੰ ਮੋਰਟਾਾਰ ਦੇ 2 ਗੋਲਿਆਂ ਨੂੰ ਮਾਹਿਰਾਂ ਨੇ ਨਕਾਰਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਪੁੰਛ ਦੇ ਮੇਂਢਰ ਸੈਕਟਰ 'ਚ ਇਕ ਜੰਗਲਾਤ ਖੇਤਰ 'ਚ ਮੋਰਟਾਰ ਦਾ ਗੋਲਾ ਦੇਖਿਆ ਅਤੇ ਇਸ ਦੀ ਜਾਣਕਾਰੀ ਪੁਲਸ ਅਤੇ ਕੋਲ ਦੇ ਫ਼ੌਜ ਕੈਂਪ 'ਚ ਦਿੱਤੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ
ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਮੌਕੇ 'ਤੇ ਇਕ ਬੰਬ ਨਕਾਰਾ ਦਸਤਾ ਭੇਜਿਆ ਅਤੇ ਇਸ ਗੋਲੇ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤਾ ਗਿਆ। ਇਕ ਹੋਰ ਮੋਰਟਾਰ ਦਾ ਗੋਲਾ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਮਿਲਿਆ ਅਤੇ ਉਸ ਨੂੰ ਨਕਾਰਾ ਕਰ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਦੋਵੇਂ ਗੋਲੇ ਪਹਿਲਾਂ ਕਦੇ ਸਰਹੱਦ ਪਾਰ ਤੋਂ ਦਾਗ਼ੇ ਗਏ ਹੋ ਸਕਦੇ ਹਨ, ਜੋ ਫਟ ਨਹੀਂ ਸਕੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਇਸ ਸੂਬੇ ’ਚ ਮਿਲੇਗੀ ਮੁਫ਼ਤ ਸਿੱਖਿਆ
NEXT STORY