ਦੁਮਕਾ— ਝਾਰਖੰਡ 'ਚ ਦੁਮਕਾ ਜ਼ਿਲੇ ਦੇ ਅੱਤਵਾਦ ਪ੍ਰਭਾਵਿਤ ਗੋਪੀਕਾਂਦਰ ਥਾਣਾ ਇਲਾਕੇ 'ਚ ਕੁਛੂਆਕਾਂਦਰ ਪਿੰਡ ਦੇ ਨੇੜੇ ਅੱਜ ਦੇਰ ਸ਼ਾਮ ਪੁਲਸ ਦੇ ਨਾਲ ਹੋਏ ਮੁਕਾਬਲੇ 'ਚ ਦੋ ਨਕਸਲੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਛੂਆਕਾਂਦਰ ਪਿੰਡ ਦੇ ਨੇੜੇ ਨਕਸਲੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਸਰਚ ਅਭਿਆਨ 'ਚ ਪੁਲਸ ਨੂੰ ਦੇਖਦੇ ਹੀ ਨਕਸਲੀ ਦਸਤੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ 'ਚ ਪੁਲਸ ਨੇ ਫਾਇਰਿੰਗ ਕੀਤੀ, ਜਿਸ 'ਚ ਦੋ ਨਕਸਲੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੌਕੇ ਤੋਂ ਇਕ ਐੱਸ.ਐੱਲ.ਆਰ., ਇਕ ਗ੍ਰੇਨੇਡ ਤੇ ਵੱਡੀ ਗਿਣਤੀ 'ਚ ਕਾਰਤੂਸ ਬਰਾਮਦ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਜ਼ਿਲਾ ਮੁੱਖ ਦਫਤਰ ਤੋਂ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਬਿਹਾਰ 'ਚ ਖਤਰਨਾਕ ਨਕਸਲੀ ਗ੍ਰਿਫਤਾਰ
NEXT STORY