ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਸ਼ਿਕਾਰਪੁਰ ਪਿੰਡ ਨੇੜੇ ਸਿਲਾਪ ਨਦੀ 'ਚ ਨਹਾਉਂਦੇ ਸਮੇਂ ਦੋ ਨਾਬਾਲਗ ਭੈਣਾਂ ਡੁੱਬਣ ਦੀ ਖ਼ਬਰ ਹੈ। ਇੱਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੌਗਾਓਂ ਪੁਲਸ ਸਟੇਸ਼ਨ ਦੇ ਇੰਚਾਰਜ ਵਾਲਮੀਕੀ ਚੌਬੇ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਜਦੋਂ ਦੋਵੇਂ ਭੈਣਾਂ ਬੱਕਰੀਆਂ ਚਰਾਉਣ ਲਈ ਜੰਗਲ 'ਚ ਗਈਆਂ ਸਨ।
ਇਹ ਵੀ ਪੜ੍ਹੋ...ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ ਮਗਰੋਂ ਲੱਗ ਗਈ ਅੱਗ, 4 ਲੋਕਾਂ ਦੀ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਆਸਥਾ ਰਾਏਕਵਾਰ (12) ਸਿਲਾਪ ਨਦੀ 'ਚ ਨਹਾਉਣ ਲੱਗੀ ਪਰ ਅਚਾਨਕ ਡੂੰਘੇ ਪਾਣੀ ਵਿੱਚ ਚਲੀ ਗਈ। ਜਿਸ ਤੋਂ ਬਾਅਦ ਉਸਦੀ ਵੱਡੀ ਭੈਣ ਆਕਾਂਕਸ਼ਾ ਰਾਏਕਵਾਰ (16) ਨੇ ਉਸਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ, ਪਰ ਦੋਵੇਂ ਡੁੱਬ ਗਈਆਂ। ਚੌਬੇ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਬਾਅਦ ਵਿੱਚ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਵਾਂ ਭੈਣਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਤੇ ਪੋਸਟਮਾਰਟਮ ਲਈ ਨੌਗਾਓਂ ਕਮਿਊਨਿਟੀ ਹੈਲਥ ਸੈਂਟਰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰਾਣਸੀ ਨਗਰ ਨਿਗਮ ਖੇਤਰ 'ਚ ਨਰਾਤਿਆਂ ਦੌਰਾਨ ਮਾਸ-ਮੱਛੀ ਦੀ ਵਿਕਰੀ 'ਤੇ ਪਾਬੰਦੀ
NEXT STORY