ਨਵੀਂ ਦਿੱਲੀ, (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਵਿਚ 15 ਜਨਵਰੀ ਨੂੰ ਸਵਦੇਸ਼ੀ ਤੌਰ ’ਤੇ ਬਣੇ 2 ਜੰਗੀ ਬੇੜੇ ਅਤੇ ਇਕ ਡੀਜ਼ਲ-ਇਲੈਕਟ੍ਰਿਕ ਪਣਡੁੱਬੀ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਫੋਰਸ ਦੀ ਸਮੁੱਚੀ ਰੋਕਥਾਮ ਸਮਰੱਥਾ ਵਿਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਨਿਰਦੇਸ਼ਿਤ ਮਿਜ਼ਾਈਲ ਨਾਸ਼ਕ ਸੂਰਤ, ਸਟੀਲਥ ਫ੍ਰੀਗੇਟ ਨੀਲਗਿਰੀ ਅਤੇ ਪਣਡੁੱਬੀ ਵਾਗਸ਼ੀਰ ਸਾਰੇ ਹੀ ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹਨ। ਜੰਗੀ ਬੇੜੇ ਅਤੇ ਪਣਡੁੱਬੀ ਨੂੰ ਮੁੰਬਈ ’ਚ ਸਮੁੰਦਰੀ ਫੌਜ ਡੌਕਯਾਰਡ ਵਿਚ ਇਕ ਸਮਾਰੋਹ ਦੌਰਾਨ ਸੇਵਾ ਵਿਚ ਸ਼ਾਮਲ ਕੀਤਾ ਜਾਵੇਗਾ।
ਦੋਵਾਂ ਜੰਗੀ ਬੇੜਿਆਂ ’ਚ ਮਹਿਲਾ ਅਧਿਕਾਰੀਆਂ ਅਤੇ ਮਲਾਹਾਂ ਦੀ ਇਕ ਵੱਡੀ ਗਿਣਤੀ ਦੇ ਲਿਹਾਜ਼ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਇਤਿਹਾਸਕ ਪ੍ਰੋਗਰਾਮ ਭਾਰਤੀ ਸਮੁੰਦਰੀ ਫੌਜ ਦੀ ਜੰਗੀ ਸਮਰੱਥਾ ਨੂੰ ਮਹੱਤਵਪੂਰਨ ਹੁਲਾਰਾ ਦੇਵੇਗਾ, ਨਾਲ ਹੀ ਸਵਦੇਸ਼ੀ ਜਹਾਜ਼ ਨਿਰਮਾਣ ਵਿਚ ਦੇਸ਼ ਦੀ ਮੋਹਰੀ ਸਥਿਤੀ ਨੂੰ ਵੀ ਰੇਖਾਂਕਿਤ ਕਰੇਗਾ।
ਸਾਲ ਦੇ ਪਹਿਲੇ ਦੀ ਦਿਨ ਵੱਡੀ ਖੁਸ਼ਖਬਰੀ, ਸਰਕਾਰ ਦੇ ਖ਼ਜ਼ਾਨੇ 'ਚ ਆਏ 1.77 ਲੱਖ ਕਰੋੜ ਰੁਪਏ
NEXT STORY