ਅਗਰਤਲਾ (ਭਾਸ਼ਾ)- ਤ੍ਰਿਪੁਰਾ ’ਚ ਹਾਲੀਆ ਫਿਰਕੂ ਘਟਨਾਵਾਂ ਦੇ ਸਿਲਸਿਲੇ ’ਚ ਸੋਸ਼ਲ ਮੀਡੀਆ ’ਤੇ ਆਪਣੇ ਪੋਸਟ ਨੂੰ ਲੈ ਕੇ ਗ੍ਰਿਫ਼ਤਾਰ ਕੀਤੀਆਂ ਗਈਆਂ 2 ਮਹਿਲਾ ਪੱਤਰਕਾਰਾਂ ਨੂੰ ਇਕ ਮੈਜਿਸਟਰੇਟ ਅਦਾਲਤ ਨੇ ਸੋਮਵਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਇਕ ਸਮਰਥਕ ਦੀ ਸ਼ਿਕਾਇਤ ’ਤੇ ਐਤਵਾਰ ਨੂੰ ਤ੍ਰਿਪੁਰਾ ਦੇ ਫਤਿਕ੍ਰਾਯ ਪੁਲਸ ਥਾਣੇ ’ਚ ਇਕ ਸ਼ਿਕਾਇਤ ’ਚ ਐੱਚ.ਡਬਲਿਊ. ਨਿਊਜ਼ ਨੈੱਟਵਰਕ ਦੀ ਸਮਰਿਧੀ ਸਕੁਨੀਆ ਅਤੇ ਸਵਰਨਾ ਝਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਨਿਆਇਕ ਮੈਜਿਸਟਰੇਟ ਸ਼ੁਭਰਾ ਨਾਥ ਨੇ ਅਦਾਲਤ ’ਚ ਉਨ੍ਹਾਂ ਨੂੰ ਪੇਸ਼ ਕੀਤੇ ਜਾਣ ’ਤੇ ਜ਼ਮਾਨਤ ਦੇ ਦਿੱਤੀ। ਦੋਵੇਂ ਪੱਤਰਕਾਰਾਂ ਨੂੰ ਐਤਵਾਰ ਨੂੰ ਆਸਾਮ ਦੇ ਕਰੀਮਗੰਜ ’ਚ ਹਿਰਾਸਤ ’ਚ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਸੂਬੇ ਦੀ ਰਾਜਧਾਨੀ ਅਗਰਤਲਾ ਤੋਂ ਕਰੀਬ 50 ਕਿਲੋਮੀਟਰ ਦੂਰ ਉਦੇਪੁਰ ਸਥਿਤ ਮੈਜਿਸਟਰੇਟ ਅਦਾਲਤ ’ਚ ਪੇਸ਼ ਕਰਨ ਲਈ ਟਰਾਂਜਿਟ ਰਿਮਾਂਡ ’ਤੇ ਤ੍ਰਿਪੁਰਾ ਲਿਆਂਦਾ ਗਿਆ ਸੀ।
ਬਰਾਤੀਆਂ ਨਾਲ ਭਰੀ ਜੀਪ ਨੂੰ ਟੱਕਰ ਨੇ ਮਾਰੀ ਟੱਕਰ, 2 ਦੀ ਮੌਤ, 11 ਜ਼ਖਮੀ
NEXT STORY