ਜੀਂਦ (ਵਾਰਤਾ)— ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਈਕਸ ਪਿੰਡ ਨੇੜੇ ਅੱਜ ਸਵੇਰੇ ਇਕ ਟਰੱਕ ਨੇ ਬਰਾਤੀਆਂ ਨਾਲ ਭਰੀ ਇਕ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਜੀਪ ਡਰਾਈਵਰ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬਰਾਤ ਪਿੰਡ ਮਸੂੁਦਪੁਰ (ਹਿਸਾਰ) ਤੋਂ ਕੱਲ ਸ਼ਾਮ ਸਫੀਦੋਂ ਰੋਡ ਦੇ ਮੈਰਿਜ ਪੈਲੇਸ ’ਚ ਪਹੁੰਚੀ ਸੀ। ਵਿਆਹ ਤੋਂ ਬਾਅਦ 13 ਬਰਾਤੀ ਜੀਪ ’ਚ ਸਵਾਰ ਹੋ ਕੇ ਪਿੰਡ ਮਸੂਦਪੁਰ ਪਰਤ ਰਹੇ ਸਨ। ਪਿੰਡ ਈਕਸ ਦੇ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ। ਹਾਦਸੇ ’ਚ ਜੀਪ ਡਰਾਈਵਰ ਠੋਲੂ ਰਾਮ ਅਤੇ ਡਰਾਈਵਰ ਨਾਲ ਬੈਠੇ ਇਕ ਬਰਾਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁੱਲ 11 ਬਰਾਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉੱਥੋਂ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਟਰੱਕ ਡਰਾਈਵਰ ਫਰਾਰ ਦੱਸਿਆ ਗਿਆ ਹੈ। ਸਦਰ ਥਾਣਾ ਪੁਲਸ ਨੇ ਅਣਪਛਾਤੇ ਫਰਾਰ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
PM ਮੋਦੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ ਦੇਸ਼ ਦਾ ਪਹਿਲਾ ਵਰਲਡ ਕਲਾਸ ਰੇਲਵੇ ਸਟੇਸ਼ਨ, ਜਾਣੋ ਖਾਸੀਅਤ
NEXT STORY