ਨਵੀਂ ਦਿੱਲੀ (ਵਾਰਤਾ)— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਵਿਦੇਸ਼ ਅਤੇ ਕੌਮਾਂਤਰੀ ਸਹਿਯੋਗ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਯੇਦ ਅਲ ਨਾਹਿਆਨ ਭਾਰਤ ਦੀ 3 ਦਿਨਾਂ ਦੀ ਯਾਤਰਾ 'ਤੇ ਐਤਵਾਰ ਦੀ ਸ਼ਾਮ ਨੂੰ ਇੱਥੇ ਪਹੁੰਚ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਯੂ. ਏ. ਈ. ਦੇ ਵਿਦੇਸ਼ ਮੰਤਰੀ ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਦੋ-ਪੱਖੀ ਬੈਠਕ ਕਰਨਗੇ। ਇਸ ਬੈਠਕ ਵਿਚ ਦੋਵੇਂ ਦੇਸ਼ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਤਲਾਸ਼ ਕਰਨਗੇ।

ਸ਼ੇਖ ਅਬਦੁੱਲਾ ਮੰਗਲਵਾਰ ਨੂੰ ਇਕ ਬਿਜ਼ਨੈੱਸ ਰਾਊਂਡ ਟੇਬਲ ਅਤੇ ਭਾਰਤੀ ਕਾਰੋਬਾਰੀ ਸਮੂਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਇਕ ਪ੍ਰੋਗਰਾਮ 'ਚ ਵੀ ਸ਼ਿਰਕਤ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਵੇਗੀ ਅਤੇ ਉਸ ਤੋਂ ਬਾਅਦ ਆਪਣੇ ਦੇਸ਼ ਰਵਾਨਾ ਹੋਣਗੇ। ਇੱਥੇ ਦੱਸ ਦੇਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2015 'ਚ ਯੂ. ਏ. ਈ. ਦੀ ਯਾਤਰਾ ਕੀਤੀ ਸੀ ਅਤੇ ਉਸ ਸਮੇਂ ਦੋਹਾਂ ਦੇਸ਼ਾਂ ਨੇ ਆਪਣੇ ਰਿਸ਼ਤਿਆਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ 'ਤੇ ਲਿਆਉਣ ਦਾ ਫੈਸਲਾ ਕੀਤਾ ਸੀ। ਯੂ. ਏ. ਈ. ਭਾਰਤ ਦਾ ਤੀਜਾ ਵੱਡਾ ਵਪਾਰਕ ਸਾਂਝੇਦਾਰ ਅਤੇ ਚੌਥਾ ਸਭ ਤੋਂ ਵੱਡਾ ਐਕਸਪੋਰਟਰ ਹੈ। ਯੂ. ਏ. ਈ. ਵਿਚ ਭਾਰਤੀ ਭਾਈਚਾਰੇ ਦੇ ਕਰੀਬ 33 ਲੱਖ ਲੋਕ ਰਹਿੰਦੇ ਹਨ।
ਸਪਨਾ ਚੌਧਰੀ ਦੀਆਂ ਇਹ ਖੂਬੀਆਂ ਭਾਜਪਾ ਨੂੰ ਦੇਣਗੀਆਂ 5 ਵੱਡੇ ਫਾਇਦੇ
NEXT STORY