ਜੈਪੁਰ (ਭਾਸ਼ਾ)— ਰਾਜਸਥਾਨ ਦੇ ਉਦੈਪੁਰ ਜ਼ਿਲੇ ਵਿਚ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 5 ਔਰਤਾਂ ਸਮੇਤ 3 ਬੱਚਿਆਂ ਦੇ ਮਾਰੇ ਜਾਣ ਦੀ ਖਬਰ ਹੈ। ਹਾਦਸੇ ਦਾ ਕਾਰਨ ਕਾਰ ਅਤੇ ਟਰੱਕ ਵਿਚ ਜ਼ਬਰਦਸਤ ਟੱਕਰ ਹੋਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਪਿਕਨਿਕ ਮਨਾਉਣ ਜਾ ਰਹੇ ਸਨ। ਹਾਦਸੇ ਵਿਚ ਇਕ ਅਧਿਆਪਕਾ ਅਤੇ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਜਯਸਮੰਦ-ਸਲੂੰਬਰ ਹਾਈਵੇਅ 'ਤੇ ਹੋਇਆ। ਇਕ ਪ੍ਰਾਈਵੇਟ ਸਕੂਲ ਦੀਆਂ 6 ਅਧਿਆਪਕਾਂ ਅਤੇ 5 ਬੱਚੇ ਕਾਰ ਤੋਂ ਪਿਕਨਿਕ ਮਨਾਉਣ ਉਦੈਪੁਰ ਜਾ ਰਹੇ ਸਨ। ਰਾਹ ਵਿਚ ਕਾਰ ਅਤੇ ਟਰੱਕ ਵਿਚ ਟੱਕਰ ਹੋ ਗਈ। ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਜ਼ਖਮੀਆਂ ਨੂੰ ਉਦੈਪੁਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਜਸਥਾਨ 'ਚ ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧੀ
NEXT STORY