ਮੁੰਬਈ—ਸਿਵਸੈਨਾ ਮੁਖੀ ਊਧਵ ਠਾਕਰੇ ਨੇ ਅਦਿੱਤਿਆ ਠਾਕਰੇ ਦੀ ਨਾਮਜ਼ਦਗੀ ਤੋਂ ਬਾਅਦ ਨੇ ਕਿਹਾ ਹੈ ਕਿ ਮੈਂ ਚੋਣ ਨਹੀਂ ਲੜਾਂਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਿੱਤਿਆ ਠਾਕਰੇ ਨੂੰ ਸਮਰਥਨ ਦੇਣ ਲਈ ਜਨਤਾ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਸੇਵਾ ਕਰਨਾ ਸਾਡੇ ਪਰਿਵਾਰ ਦੀ ਪਰੰਪਰਾ ਹੈ। ਨਵੀਂ ਪੀੜ੍ਹੀ, ਨਵੀਂ ਸੋਚ ਦੇ ਨਾਲ ਆਈ ਹੈ ਅਤੇ ਮੈਂ ਜਨਤਾ ਦੇ ਸਮਰੱਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਵਾਅਦਾ ਕਰਦਾ ਹਾਂ ਕਿ ਜਨਤਾ ਜਦੋਂ ਵੀ ਬੁਲਾਏਗੀ ਤਾਂ ਅਦਿੱਤਿਆ ਹਾਜ਼ਰ ਹੋਣਗੇ। ਦੱਸ ਦੇਈਏ ਕਿ ਅੱਜ ਭਾਵ ਵੀਰਵਾਰ ਨੂੰ ਅਦਿੱਤਿਆ ਠਾਕਰੇ ਨੇ ਵਰਲੀ ਸੀਟ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰਿਆ।
ਨਾਮਜ਼ਦਗੀ ਭਰਨ ਤੋਂ ਪਹਿਲਾਂ ਅਦਿੱਤਿਆ ਨੇ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਿਵਸੈਨਾ ਵਰਕਰ ਕਾਫੀ ਜੋਸ਼ 'ਚ ਦਿਸੇ। ਥਾਂ-ਥਾਂ ਫੁੱਲ ਸੁੱਟੇ ਕੇ ਅਦਿੱਤਿਆ ਠਾਕਰੇ ਦਾ ਸਵਾਗਤ ਕੀਤਾ ਗਿਆ। ਸੀ. ਐੱਮ. ਦਵਿੰਦਰ ਫੜਨਵੀਸ ਨੇ ਵੀ ਫੋਨ ਕਰ ਕੇ ਅਦਿੱਤਿਆ ਠਾਕਰੇ ਨੂੰ ਅਸ਼ੀਰਵਾਦ ਦਿੱਤਾ।
ਜ਼ਿਕਰਯੋਗ ਹੈ ਕਿ ਮਰਹੂਮ ਬਾਲ ਠਾਕਰੇ ਵੱਲੋਂ 1966 'ਚ ਸ਼ਿਵਸੈਨਾ ਦੀ ਸਥਾਪਨਾ ਕੀਤੀ ਸੀ।ਸ਼ਿਵਸੈਨਾ ਦੀ ਸਥਾਪਨਾ ਤੋਂ ਬਾਅਦ ਠਾਕਰੇ ਪਰਿਵਾਰ ਤੋਂ ਕਿਸੇ ਵੀ ਮੈਂਬਰ ਨੇ ਕੋਈ ਚੋਣ ਨਹੀਂ ਲੜੀ ਹੈ ਜਾਂ ਉਹ ਕਿਸੇ ਵੀ ਸੰਵਿਧਾਨਿਕ ਅਹੁਦੇ 'ਤੇ ਨਹੀਂ ਰਹੇ ਹਨ।ਊਧਵ ਠਾਕਰੇ ਦੇ ਚਚੇਰੇ ਭਰਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ. ਐੱਨ. ਐੱਸ) ਮੁਖੀ ਰਾਜ ਠਾਕਰੇ ਨੇ ਸਾਲ 2014 ਦੌਰਾਨ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਜਤਾਈ ਸੀ ਪਰ ਉਨ੍ਹਾਂ ਨੇ ਬਾਅਦ 'ਚ ਆਪਣਾ ਮਨ ਬਦਲ ਲਿਆ ਸੀ। ਅਜਿਹੇ 'ਚ ਅਦਿੱਤਿਆ ਠਾਕਰੇ ਪਰਿਵਾਰ ਨਾਲ ਚੋਣਾਂ ਲੜਨ ਵਾਲੇ ਪਹਿਲੇ ਮੈਂਬਰ ਬਣ ਗਏ ਹਨ।
'ਵੰਦੇ ਭਾਰਤ ਐਕਸਪ੍ਰੈੱਸ' ਬਣੇਗੀ ਜੰਮੂ-ਕਸ਼ਮੀਰ ਦੇ ਵਿਕਾਸ ਦਾ ਵੱਡਾ ਜ਼ਰੀਆ : ਸ਼ਾਹ
NEXT STORY