ਨਵੀਂ ਦਿੱਲੀ- ਜੀ-20 ਸੰਮੇਲਨ 'ਚ ਹਿੱਸਾ ਲੈਣ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਖਤ ਸੁਰੱਖਿਆ ਵਿਚਕਾਰ ਐਤਵਾਰ ਸਵੇਰੇ ਇੱਥੋਂ ਦੇ ਮਸ਼ਹੂਰ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅਕਸ਼ਤਾ ਮੂਰਤੀ ਵੀ ਮੌਜੂਦ ਸਨ। ਮੰਦਰ ਪਹੁੰਚਣ 'ਤੇ ਉਥੇ ਦੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੁਨਕ ਜੋੜੇ ਨੇ ਮੰਦਰ 'ਚ ਭਗਵਾਨ ਸਵਾਮੀਨਾਰਾਇਣ ਦੀ 'ਪੂਜਾ' ਵੀ ਕੀਤੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਰਾਸ਼ਟਰ ਪ੍ਰਧਾਨਾਂ ਨਾਲ ਸਵੇਰੇ ਰਾਜਘਾਟ 'ਤੇ ਜਾ ਕੇ ਸ਼ਾਂਤੀ ਅਤੇ ਅਹਿੰਸਾ ਦੇ ਪੁਜਾਰੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ- ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਬੈਠਕ, PM ਮੋਦੀ ਬੋਲੇ- ਸ਼ਾਨਦਾਰ ਰਹੀ ਸੁਨਕ ਨਾਲ ਮੁਲਾਕਾਤ
ਦੱਸ ਦੇਈਏ ਕਿ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਸਨ। ਪਿਛਲੇ ਸਾਲ ਅਕਤੂਬਰ ਵਿਚ ਯੂ.ਕੇ. ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਰਿਸ਼ੀ ਸੁਨਕ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਯੂ.ਕੇ. ਇਤਿਹਾਸ ਅਤੇ ਸੰਸਕ੍ਰਿਤੀ ਦੇ ਮਜ਼ਬੂਤ ਸਬੰਧਾਂ ਨਾਲ ਬੱਝੇ ਹੋਏ ਹਨ। 2004 ਵਿਚ ਇਕ ਰਣਨੀਤਕ ਭਾਈਵਾਲੀ 'ਚ ਅਪਗ੍ਰੇਡ ਹੋਣ ਨਾਲ ਯੂ.ਕੇ ਦੇ ਨਾਲ ਭਾਰਤ ਦੇ ਬਹੁਪੱਖੀ ਦੁਵੱਲੇ ਸਬੰਧਾਂ ਵਿਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ- ਪਰੰਪਰਾ ਦਾ ਸਾਥ, ਮੋਢੇ ’ਤੇ ਬਾਈਡੇਨ ਦਾ ਹੱਥ; PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਮੰਦਰ ਦੇ ਅੰਦਰ ਅਤੇ ਆਲੇ-ਦੁਆਲੇ ਵਿਸਥਾਰਪੂਰਵਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਯੂ.ਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਅੱਜ ਦਿੱਲੀ ਦੇ ਅਕਸ਼ਰਧਾਮ ਮੰਦਰ ਦਾ ਦੌਰਾ ਕਰਨਗੇ। ਰਿਸ਼ੀ ਸੁਨਕ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਕਿ ਉਹ ਜੀ-20 ਸਿਖਰ ਸੰਮੇਲਨ ਲਈ ਆਪਣੇ ਠਹਿਰਣ ਦੌਰਾਨ ਇੱਥੇ ਭਾਰਤ ਵਿਚ ਇਕ ਮੰਦਰ ਦੇ ਦਰਸ਼ਨ ਕਰਨ ਲਈ ਸਮਾਂ ਕੱਢਣਗੇ। ਉਨ੍ਹਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ ਰੱਖਦੇ ਹਨ ਅਤੇ ਉਹ ਜੀ-20 ਨੂੰ ਇਕ ਵੱਡੀ ਸਫਲਤਾ ਬਣਾਉਣ 'ਚ ਉਨ੍ਹਾਂ ਦਾ ਸਮਰਥਨ ਕਰਨ ਲਈ ਉਤਸੁਕ ਹਨ।
ਇਹ ਵੀ ਪੜ੍ਹੋ- G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
ਜੀ20 ਸੰਮੇਲਨ 'ਚ ਸ਼ਾਮਲ ਹੋਣ ਲਈ ਭਾਰਤ ਆਏ ਸੁਨਕ ਨੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਿਵਾਸ 'ਤੇ ਦੁਵੱਲੀ ਮੀਟਿੰਗ ਕੀਤੀ। ਉਹ ਸ਼ਨੀਵਾਰ ਨੂੰ ਇੱਥੇ ਭਾਰਤ ਮੰਡਪਮ ਵਿਚ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਏ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਆਯੋਜਿਤ ਰਾਤ ਦੇ ਖਾਣੇ ਵਿਚ ਵੀ ਸ਼ਾਮਲ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਰਜ ਦੇ ਅਧਿਐਨ ਲਈ ਭੇਜੇ ਗਏ ਆਦਿਤਿਆ-L1 ਮਿਸ਼ਨ ਨੂੰ ਲੈ ਕੇ ਇਸਰੋ ਨੇ ਦਿੱਤੀ ਚੰਗੀ ਖ਼ਬਰ
NEXT STORY