ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਇਕ ਪਿੰਡ 'ਚ ਪੁਲਸ ਨੇ ਇਕ ਜੋੜੇ ਨੂੰ ਆਪਣੇ ਭਾਣਜੇ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜੋੜੇ ਨੇ ਆਪਣੇ 22 ਸਾਲਾ ਭਾਣਜੇ ਨੂੰ ਆਪਣੇ ਪਰਿਵਾਰ ਦੀ ਇਕ ਕੁੜੀ ਨਾਲ ਇਤਰਾਜ਼ਯੋਗ ਸਥਿਤੀ 'ਚ ਦੇਖਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਭਾਨੂ ਪ੍ਰਤਾਪ ਉਰਫ਼ ਸੁਧੀਰ ਦੀ ਲਾਸ਼ 29 ਮਾਰਚ ਨੂੰ ਧਰਮਨਪੁਰ ਪਿੰਡ ਦੇ ਬਾਹਰ ਇਕ ਸਕੂਲ ਕੋਲ ਬੋਰੇ 'ਚ ਮਿਲੀ ਸੀ ਅਤੇ ਉਸ ਦੇ ਗਲੇ 'ਚ ਰੱਸੀ ਬੱਝੀ ਹੋਈ ਸੀ। ਵਧੀਕ ਪੁਲਸ ਸੁਪਰਡੈਂਟ ਦੁਰਗਾ ਪ੍ਰਸਾਦ ਤਿਵਾੜੀ ਨੇ ਦੱਸਿਆ ਕਿ ਬਹਿਰਾਈਚ ਦਾ ਔਰਾਹੀ ਪਿੰਡ ਵਾਸੀ ਭਾਨੂ ਪ੍ਰਤਾਪ ਉਰਫ਼ ਸੁਧੀਰ (22) ਰਾਮਗਾਂਵ ਥਾਣੇ ਅਧੀਨ ਧਰਮਨਪੁਰ 'ਚ ਆਪਣੇ ਮਾਮਾ ਚੇਤਰਾਮ ਗੌਤਰ ਘਰ ਆਇਆ ਸੀ, ਉਦੋਂ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਭਾਨੂ ਦੇ ਪਿਤਾ ਕਮਲੇਸ਼ ਕੁਮਾਰ ਨੇ ਆਪਣੇ ਬੇਟੇ ਦੇ ਕਤਲ ਦਾ ਦੋਸ਼ ਚੇਤਰਾਮ ਅਤੇ ਉਸ ਦੇ ਪਰਿਵਾਰ 'ਤੇ ਲਗਾਇਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ, ਮੋਬਾਇਲ ਰਿਕਾਰਡ, ਫੋਨ ਕਾਲ ਵੇਰਵੇ, ਗਵਾਹਾਂ ਦੇ ਬਿਆਨ ਅਤੇ ਹੋਰ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ 'ਚ ਚੇਤਰਾਮ ਅਤੇ ਉਸ ਦੀ ਪਤਨੀ ਸੁੰਦਰੀ ਦੇਵੀ ਵਲੋਂ ਕਤਲ ਕੀਤੇ ਜਾਣ ਦੇ ਸਬੂਤ ਮਿਲੇ, ਜਿਸ ਤੋਂ ਬਾਅਦ ਵੀਰਾਵਰ ਨੂੰ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ,''ਜੋੜੇ ਨੇ ਭਾਨੂ ਨੂੰ ਉਨ੍ਹਾਂ ਦੇ ਪਰਿਵਾਰ ਦੀ ਇਕ ਕੁੜੀ ਨਾਲ ਇਤਰਾਜ਼ਯੋਗ ਸਥਿਤੀ 'ਚ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।'' ਉਨ੍ਹਾਂ ਕਿਹਾ,''ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਸਬੂਤ ਲੁਕਾਉਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਲਾਸ਼ ਦੇ ਗਲੇ 'ਚ ਰੱਸੀ ਲਪੇਟ ਕੇ, ਉਸ ਨੂੰ ਬੋਰੇ 'ਚ ਭਰ ਕੇ ਮੋਟਰਸਾਈਕਲ ਤੋਂ ਪਿੰਡ ਦੇ ਬਾਹਰ ਸਥਿਤ ਇਕ ਸਰਕਾਰੀ ਸਕੂਲ ਨੇੜੇ ਸੁੱਟ ਦਿੱਤਾ।'' ਤਿਵਾੜੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੁਸਰਤ ਭਰੂਚਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਇਜ਼ਰਾਈਲ ਤੋਂ ਆਪਣੀ ਸੁਰੱਖਿਅਤ ਵਾਪਸੀ ਲਈ ਕੀਤਾ ਧੰਨਵਾਦ
NEXT STORY