ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਆਰਥਿਕ ਅਸਫਲਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਝੂਠ ਵੱਡੇ ਪੱਧਰ ’ਤੇ ਪੈਦਾ ਹੋਏ ਹਨ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਇਕ ਪੋਸਟ ਵਿਚ ਕਿਹਾ ਕਿ ਮੋਦੀ ਸਰਕਾਰ ’ਚ ਜੇਕਰ ਕੁਝ ਵੀ ਥੋਕ ਵਿਚ ਉਤਪਾਦਨ ਹੋਇਆ ਹੈ, ਤਾਂ ਉਹ ਆਰਥਿਕ ਅਸਫਲਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਝੂਠ ਹੈ। ਉਨ੍ਹਾਂ ਕਿਹਾ ਕਿ ਬੇਇਨਸਾਫ਼ੀ ਵਾਲੇ ਟੈਕਸ ਹਟਾਓ, ਏਕਾਧਿਕਾਰ ਖਤਮ ਕਰੋ, ਬੈਂਕਾਂ ਦੇ ਦਰਵਾਜ਼ੇ ਖੋਲ੍ਹੋ, ਪ੍ਰਤਿਭਾ ਨੂੰ ਅਧਿਕਾਰ ਦਿਓ। ਫਿਰ ਅਰਥਵਿਵਸਥਾ, ਰੁਜ਼ਗਾਰ ਅਤੇ ਇਕ ਮਜ਼ਬੂਤ ਭਾਰਤ ਦਾ ਨਿਰਮਾਣ ਸ਼ੁਰੂ ਹੋਵੇਗਾ।
ਦਿੱਲੀ ’ਚ ਭਾਜਪਾ ਦੇ ‘ਟ੍ਰਿਪਲ ਇੰਜਣ’ ਨੂੰ 10,000 ਕਰੋੜ ਰੁਪਏ ਦੀ ਸਿਰਦਰਦੀ
NEXT STORY