ਨੈਸ਼ਨਲ ਡੈਸਕ - ਜੰਮੂ 'ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸਥਾਨਕ ਲੋਕਾਂ 'ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਅਣਪਛਾਤੇ ਬੰਦੂਕਧਾਰੀਆਂ ਨੇ ਸਥਾਨਕ ਵਾਸੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 6:30 ਵਜੇ ਵਾਪਰੀ, ਜਦੋਂ ਇੱਕ ਆਲਟੋ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਪਹਿਲਾਂ ਪੰਚਾਇਤ ਘਰ ਨੇੜੇ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾਇਆ। ਫਿਰ ਪੰਚਾਇਤ ਘਰ ਦੇ ਕੋਲ ਬੈਠੇ ਤਿੰਨ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ।
ਪੰਚਾਇਤ ਘਰ ਨੇੜੇ ਬੈਠੇ ਲੋਕਾਂ ਵਿੱਚ ਜਨਕ ਰਾਜ ਪੁੱਤਰ ਅਰੁਣ ਚੌਧਰੀ, ਅਸ਼ੋਕ ਕੁਮਾਰ ਪੁੱਤਰ ਸਚਿਨ ਚੌਧਰੀ ਅਤੇ ਸੁਭਾਸ਼ ਪੁੱਤਰ ਮਨਮੋਹਨ ਸ਼ਾਮਲ ਹਨ। ਇਸ ਹਮਲੇ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਸਥਾਨਕ ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਗੋਲੀਬਾਰੀ ਦੇ ਪਿੱਛੇ ਦੇ ਮਕਸਦਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
Fact Check: ਗੁਜਰਾਤ 'ਚ ਭੀੜ 'ਤੇ ਲਾਠੀਚਾਰਜ ਦਾ ਵੀਡੀਓ, ਦਿੱਲੀ ਦਾ ਦੱਸ ਕੇ ਵਾਇਰਲ
NEXT STORY