ਨਵੀਂ ਦਿੱਲੀ— ਕੇਂਦਰੀ ਮੰਤਰੀ ਵਿਜੇ ਗੋਇਲ ਨੇ ਦਿੱਲੀ ਸਰਕਾਰ ਤੋਂ ਡੀਜ਼ਲ ਅਤੇ ਪੈਟਰੋਲ ਦੇ ਵਧਦੀਆਂ ਕੀਮਤਾਂ 'ਚ ਕਮੀ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਇਸ ਲਈ ਅੰਦੋਲਨ ਕੀਤਾ ਜਾਵੇਗਾ। ਇਸ ਦੇ ਚੱਲਦੇ ਮੰਤਰੀ ਵਿਜੇ ਗੋਇਲ ਅੱਜ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਬੈਲਗੱਡੀ ਚਲਾਉਂਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਉਹ ਆਮ ਜਨਤਾ ਦੀ ਮੰਗ ਨੂੰ ਦਿੱਲੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ।
ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਤੀ ਆਪਣੀ ਚਿੰਤਾ ਜਾਹਰ ਕਰਦੇ ਹੋਏ ਵਿਰੋਧ ਮਾਰਚ ਕੱਢਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੂੰ ਵੀ ਹੋਰ ਰਾਜਾਂ ਦੀ ਤਰ੍ਹਾਂ ਡੀਜ਼ਲ, ਪੈਟਰੋਲ 'ਤੇ ਵੈਟ ਘਟਾ ਕੇ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ। ਦਿੱਲੀ ਸਰਕਾਰ ਬੈਲਗੱਡੀ ਦੀ ਤਰ੍ਹਾਂ ਇਕ ਚਾਲ 'ਚ ਚੱਲ ਰਹੀ ਹੈ। ਆਮ ਲੋਕਾਂ ਦੀ ਕੋਈ ਚਿੰਤਾ ਸਰਕਾਰ ਨੂੰ ਨਹੀਂ ਹੈ। ਕੇਂਦਰ ਸਰਕਾਰ ਨੇ ਤਾਂ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ 2.50 ਰੁਪਏ ਘੱਟ ਕਰ ਦਿੱਤੀ ਪਰ ਰਾਜ ਸਰਕਾਰ ਵੈਟ ਘੱਟ ਕਰ ਦਵੇ ਤਾਂ ਪੈਟਰੋਲ-ਡੀਜ਼ਲ ਪੰਜ ਰੁਪਏ ਸਸਤਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਟਵੀਟਰ 'ਤੇ ਚਿੰਤਾ ਪ੍ਰਗਟ ਕਰਦੇ ਹਨ। ਕੇਜਰੀਵਾਲ ਨੂੰ ਮਾਲੀਆ ਹਾਨੀ ਦੀ ਚਿੰਤਾ ਛੱਡ ਕੇ ਜਨਤਾ ਦੇ ਹਿੱਤ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਰਾਜਨੀਤਿਕ ਮੁੱਦਾ ਨਾ ਬਣਾ ਕੇ ਦਿੱਲੀ ਦੀ ਜਨਤਾ ਨੂੰ ਰਾਹਤ ਦੇਣ ਦਾ ਕੰਮ ਕਰਨ।
ਚੋਣ ਐਲਾਨ ਤੋਂ ਪਹਿਲਾਂ ਹੀ ਕੀਤੇ ਸਨ ਵੋਟਰਾਂ ਨੂੰ ਖ੍ਰੀਦਣ ਦੇ ਪ੍ਰਬੰਧ
NEXT STORY