ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਐਲਾਨ ਦੇ ਬਾਅਦ ਹੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ, ਰਾਜਸਥਾਨ ਤੇ ਤੇਲੰਗਾਨਾ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ, ਜਿਸਦੇ ਤਹਿਤ ਰਾਜ ਦੇ ਆਗੂਆਂ ਸਹਿਤ ਸਰਕਾਰਾਂ 'ਤੇ ਕਈ ਪਾਬੰਦੀਆਂ ਲੱਗ ਗਈਆਂ ਹਨ ਪਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਵੋਟਰਾਂ ਨੂੰ ਖ੍ਰੀਦਣ ਦੇ ਪ੍ਰਬੰਧ ਕਰ ਲਏ ਗਏ ਹਨ।
ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਹੀ ਰਾਜਸਥਾਨ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ। ਛੱਤੀਸਗੜ੍ਹ 'ਚ ਦੋ ਵੱਡੇ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਲਗਭਗ 6 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 295 ਕਿਲੋਮੀਟਰ ਲੰਬੇ ਰੇਲ ਲਾਈਨ ਪ੍ਰਜੈਕਟ ਦਾ ਉਦਘਾਟਨ ਕੀਤਾ।
ਚੋਣਾਂ ਦੇ ਐਲਾਨ ਤੋਂ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤੇਲੰਗਾਨਾ 'ਚ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਮੋਬਾਈਲ, ਸਾੜ੍ਹੀਆਂ, ਜੁੱਤੀਆਂ-ਚੱਪਲਾਂ ਆਦਿ ਮੁਫਤ ਵੰਡੇ ਜਾਣਗੇ। ਛੱਤੀਸਗੜ੍ਹ 'ਚ ਰਮਨ ਸਿੰਘ ਸਰਕਾਰ ਨੇ 50 ਲੱਖ ਲੋਕਾਂ ਨੂੰ ਮੁਫਤ 4 ਜੀ ਸਮਾਰਟਫੋਨ ਦੋਣ ਦਾ ਐਲਾਨ ਕੀਤਾ ਹੈ। ਇਸ 'ਤੇ ਸਰਕਾਰ ਨੇ 1500 ਕਰੋੜ ਰੁਪਏ ਖਰਚ ਕੀਤੇ ਹਨ।
ਚਲਦੀ ਕਾਰ 'ਚ ਜ਼ਿੰਦਾ ਸੜਿਆ ਆਮ ਆਦਮੀ ਪਾਰਟੀ ਦਾ ਵਰਕਰ
NEXT STORY