ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ’ਤੇ ਵੀਰਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ਦੀਆਂ ਵੋਟਾਂ ’ਚ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ, ਜਿਨ੍ਹਾਂ ’ਚ 74 ਮਹਿਲਾਵਾਂ ਵੀ ਮੈਦਾਨ ’ਚ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਵੋਟਰਾਂ ਨੂੰ 1 ਘੰਟੇ ਦਾ ਵਾਧੂ ਸਮਾਂ ਦਿੱਤਾ ਜਾ ਰਿਹਾ ਹੈ। ਇਸ ਵਾਰ ਯੂ. ਪੀ. ਵਿਧਾਨ ਸਭਾ ਚੋਣਾਂ ’ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਚੋਣਾਂ ’ਚ ਇਹ ਸਮਾਂ ਇਕ ਘੰਟਾ ਘੱਟ ਸੀ। ਪਹਿਲੇ ਪੜਾਅ ਦੀਆਂ ਵੋਟਾਂ ’ਚ ਕਰੀਬ 2.27 ਕਰੋੜ ਵੋਟਰ ਵੋਟਾਂ ਪਾਉਣਗੇ। ਇਸ ਵਿਚ ਬਾਗਪਤ, ਆਗਰਾ, ਅਲੀਗੜ੍ਹ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਗਾਜ਼ੀਆਬਾਦ, ਹਾਪੁੜ, ਸ਼ਾਮਲੀ, ਮਥੁਰਾ, ਮੁੱਜ਼ਫਰਨਗਰ ਅਤੇ ਮੇਰਠ ਜ਼ਿਲ੍ਹੇ ਦੇ ਵੋਟਰ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ, ਕਈ ਮੰਤਰੀਆਂ ਸਮੇਤ 623 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
6 ਵਜੇ ਤੱਕ ਲਾਈਨ ’ਚ ਲੱਗਣ ਵਾਲਿਆਂ ਨੂੰ ਮੌਕਾ
ਯੂ. ਪੀ. ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਕੋਵਿਡ ਅਤੇ ਸਮੇਂ ਨਾਲ ਜੁੜੇ ਨਿਯਮ ਤੈਅ ਕਰ ਚੁੱਕਾ ਹੈ। ਨਿਯਮ ਮੁਤਾਬਕ ਜੋ ਲੋਕ ਵੋਟਿੰਗ ਕੇਂਦਰਾਂ ’ਤੇ 6 ਵਜੇ ਤੱਕ ਲਾਈਨ ਵਿਚ ਲੱਗ ਗਏ ਹਨ, ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। 6 ਵਜੇ ਤੋਂ ਬਾਅਦ ਆਉਣ ਵਾਲਿਆਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲੇਗਾ।
ਇਹ ਵੀ ਪੜ੍ਹੋ : PM ਮੋਦੀ ਦੀ ਵੋਟਰਾਂ ਨੂੰ ਵਧ-ਚੜ੍ਹ ਕੇ ਵੋਟ ਕਰਨ ਅਪੀਲ, ਬੋਲੇ- ਪਹਿਲਾਂ ਵੋਟਿੰਗ, ਫਿਰ ਜਲਪਾਨ
ਮਾਸਕ ਪਹਿਨਣਾ ਹੋਵੇਗਾ ਲਾਜ਼ਮੀ-
ਨਾਲ ਹੀ ਲੋਕਾਂ ਨੂੰ ਵੋਟਿੰਗ ਕੇਂਦਰਾਂ ’ਚ ਮਾਸਕ ਪਹਿਨ ਕੇ ਆਉਣਾ ਹੋਵੇਗਾ। ਇਸ ਦੇ ਬਿਨਾਂ ਉਨ੍ਹਾਂ ਨੂੰ ਐਂਟਰੀ ਨਹੀਂ ਮਿਲੇਗੀ। ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਦਾ ਪਾਲਣ ਵੀ ਕਰਨਾ ਹੋਵੇਗਾ।
ਵੋਟਰ ਹੈਲਪਲਾਈਨ ਐਪ ’ਤੇ ਵੇਖੋ ਆਪਣਾ ਨਾਂ—
ਚੋਣ ਕਮਿਸ਼ਨ ਦੀ ‘ਵੋਟਰ ਹੈਲਪਲਾਈਨ ਐਪ’ ਵੋਟਰ ਲਿਸਟ ’ਚ ਨਾਂ ਲੱਭਣ ’ਚ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਨੂੰ ਸਮਾਰਟਫੋਨ ’ਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਲਓ। ਇਸ ਤੋਂ ਬਾਅਦ ਵੋਟਰ ਲਿਸਟ ਵਿਚ ਨਾਂ ਦੀ ਜਾਣਕਾਰੀ ਪਤਾ ਕਰਨ ਲਈ ਤਿੰਨ ਆਪਸ਼ਨ ਮਿਲਣਗੇ। ਪਹਿਲਾ ਵੋਟਰ ਆਈਡੀ ਕਾਰਡ ਦਾ ਬਾਰ ਕੋਡ ਸਕੈਨ ਕਰੋ। ਦੂਜਾ ਆਪਣਾ ਨਾਂ, ਪਤੀ ਜਾਂ ਪਿਤਾ ਦਾ ਨਾਂ ਸਮੇਤ ਹੋਰ ਮੰਗੀ ਗਈ ਜਾਣਕਾਰੀ ਭਰ ਦਿਓ। ਤੀਜਾ, ਤੁਸੀਂ ਵੋਟਰ ਆਈ. ਡੀ. ਦਾ ਨੰਬਰ ਪਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਕਸ਼ਮੀਰ ’ਚ 610 ਕਸ਼ਮੀਰੀ ਪੰਡਿਤਾਂ ਦੀ ਜਾਇਦਾਦ ਕੀਤੀ ਗਈ ਵਾਪਸ
NEXT STORY