ਲਖਨਊ— ਉੱਤਰ ਪ੍ਰਦੇਸ਼ ਸੈਕੰਡਰੀ ਐਜੂਕੇਸ਼ਨ ਬੋਰਡ (ਯੂ. ਪੀ. ਸੈਕੰਡਰੀ ਸਿੱਖਿਆ ਬੋਰਡ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਵਿਦਿਆਰਥੀ ਨਤੀਜਿਆਂ ਨੂੰ ਉੱਤਰ ਪ੍ਰਦੇਸ਼ (ਯੂ. ਪੀ.) ਬੋਰਡ ਦੀ ਆਫੀਸ਼ਲ ਵੈੱਬਸਾਈਟ http://upresults.nic.in/ ਅਤੇ https://upmsp.edu.in/ 'ਤੇ ਜਾ ਕੇ ਦੇਖ ਸਕਦੇ ਹਨ। ਯੂ. ਪੀ. ਬੋਰਡ ਨਤੀਜੇ 2019 ਐਲਾਨ ਹੋਣ ਤੋਂ ਬਾਅਦ ਵਿਦਿਆਰਥੀ ਆਪਣੇ ਰੋਲ ਨੰਬਰ ਜ਼ਰੀਏ ਆਪਣੇ ਨਤੀਜੇ ਦੇਖ ਸਕਣਗੇ। ਹਾਈ ਸਕੂਲ (10ਵੀਂ) ਵਿਚੋਂ ਕਾਨਪੁਰ ਨਗਰ ਦੇ ਗੌਤਮ ਰਘੁਵੰਸ਼ੀ ਨੇ ਟੌਪ ਕੀਤਾ ਹੈ, ਉੱਥੇ ਹੀ 12ਵੀਂ 'ਚੋਂ ਬਾਗਪਤ ਦੀ ਤਨੂੰ ਤੋਮਰ ਨੇ ਟੌਪ ਕੀਤਾ ਹੈ। ਬਾਗਪਤ ਦੀ ਤਨੂੰ ਤੋਮਰ ਨੇ 12ਵੀਂ ਜਮਾਤ 'ਚੋਂ 97.80 ਫੀਸਦੀ ਅੰਕ ਹਾਸਲ ਕੀਤੇ ਹਨ। ਯੂ. ਪੀ. ਹਾਈ ਸਕੂਲ ਪ੍ਰੀਖਿਆ 'ਚ 80.07 ਫੀਸਦੀ ਅਤੇ 12ਵੀਂ ਵਿਚ 70.06 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਰਿਪੋਰਟ ਮੁਤਾਬਕ ਦੋਹਾਂ ਜਮਾਤਾਂ ਵਿਚੋਂ ਕੁੜੀਆਂ ਇਸ ਵਾਰ ਮੁੰਡਿਆਂ ਨਾਲੋਂ ਅੱਗੇ ਹਨ। 10ਵੀਂ ਜਮਾਤ 'ਚ 83.98 ਫੀਸਦੀ ਕੁੜੀਆਂ ਅਤੇ 76.66 ਫੀਸਦੀ ਮੁੰਡਿਆਂ ਨੂੰ ਸਫਲਤਾ ਮਿਲੀ। ਜਦਕਿ 12ਵੀਂ ਜਮਾਤ 'ਚ 76.74 ਫੀਸਦੀ ਕੁੜੀਆਂ ਅਤੇ 64.40 ਫੀਸਦੀ ਮੁੰਡੇ ਪਾਸ ਹੋਏ ਹਨ।
ਦੱਸਣਯੋਗ ਹੈ ਕਿ ਯੂ. ਪੀ. ਬੋਰਡ ਪ੍ਰੀਖਿਆ ਵਿਚ 58 ਲੱਖ ਤੋਂ ਵੱਧ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਬੋਰਡ ਪ੍ਰੀਖਿਆ ਦੀ ਕਾਪੀਆਂ ਦੀ ਜਾਂਚ 25 ਮਾਰਚ 2019 ਤਕ ਖਤਮ ਕਰ ਲਈ ਗਈ ਸੀ। ਪ੍ਰੀਖਿਆ ਦੌਰਾਨ ਨਕਲ 'ਚ ਸਖਤੀ ਦੀ ਵਜ੍ਹਾ ਕਰ ਕੇ 6 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰੀਖਿਆ ਵਿਚਾਲੇ ਹੀ ਛੱਡ ਦਿੱਤੀ ਸੀ, ਜਦਕਿ 403 ਵਿਦਿਆਰਥੀ ਪੇਪਰ ਦੌਰਾਨ ਨਕਲ ਕਰਦੇ ਹੋਏ ਫੜੇ ਗਏ ਸਨ। ਇੱਥੇ ਦੱਸ ਦੇਈਏ ਕਿ 10ਵੀਂ 28 ਫਰਵਰੀ 2019 ਨੂੰ ਖਤਮ ਹੋਈ ਸੀ, ਉੱਥੇ ਹੀ 12ਵੀਂ ਜਮਾਤ ਦੀ ਪ੍ਰੀਖਿਆ 2 ਮਾਰਚ 2019 ਨੂੰ ਖਤਮ ਹੋ ਗਈ ਸੀ।
ਸੰਨੀ ਦਿਓਲ ਨੂੰ ਟਿਕਟ ਮਿਲਣ ਤੋਂ ਬਾਅਦ ਕਵਿਤਾ ਖੰਨਾ ਦਾ ਵੱਡਾ ਬਿਆਨ (ਵੀਡੀਓ)
NEXT STORY