ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ 4 ਨੌਜਵਾਨਾਂ ਨੇ ਇਕ ਪੁਲਸ ਮੁਲਾਜ਼ਮ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਇਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਨੌਜਵਾਨ ਪੁਲਸ ਮੁਲਾਜ਼ਮ ਨੂੰ ਸੜਕ ’ਤੇ ਦੌੜਾ-ਦੌੜਾ ਕੇ ਛਿੱਤਰ ਪਰੇਡ ਕਰ ਰਹੇ ਹਨ। ਘਟਨਾ ਲਖਨਊ ਦੇ ਪਾਰਾ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪਾਰਾ ਥਾਣਾ ਦੇ ਮੋਹਨ ਚੌਕੀ ਤੋਂ ਕੁਝ ਹੀ ਦੂਰੀ ’ਤੇ ਬੰਥਰਾ ਥਾਣੇ ਵਿਚ ਤਾਇਨਾਤ ਦੀਵਾਨ ਸ਼੍ਰੀਕਾਂਤ ਨੇ ਇਕ ਬਾਈਕ ’ਤੇ ਸਵਾਰ 4 ਨੌਜਵਾਨਾਂ ਨੂੰ ਰੌਲਾ-ਰੱਪਾ ਪਾਉਣ ਤੋਂ ਰੋਕਿਆ। ਪੁਲਸ ਮੁਲਾਜ਼ਮ ਦੇ ਅਜਿਹਾ ਕਹਿਣ ਤੋਂ ਨੌਜਵਾਨ ਭੜਕ ਗਏ ਅਤੇ ਸ਼੍ਰੀਕਾਂਤ ਨਾਲ ਹੀ ਉਲਝਣ ਲੱਗ ਪਏ। ਅਜਿਹੇ ’ਚ ਗੱਲ ਵਧ ਗਈ ਅਤੇ ਚਾਰੋਂ ਨੌਜਵਾਨਾਂ ਨੇ ਮਿਲ ਕੇ ਪੁਲਸ ਮੁਲਾਜ਼ਮ ਨੂੰ ਵਿਚ ਸੜਕ ’ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਚਾਰੋਂ ਨੌਜਵਾਨਾਂ ਨੇ ਪਹਿਲਾਂ ਬਹਿਸ ਕੀਤੀ ਅਤੇ ਫਿਰ ਪੁਲਸ ਮੁਲਾਜ਼ਮ ਨਾਲ ਹੱਥੋਂਪਾਈ ’ਤੇ ਉਤਰ ਆਏ।
ਬਿਹਾਰ ਦੇ ਦਰਭੰਗਾ 'ਚ ਸਥਾਨਕ ਲੋਕਾਂ ਨੇ ਬਣਾਇਆ ਬਾਂਸ ਦਾ ਪੁਲ, ਵਸੂਲਿਆ ਜਾਂਦਾ ਹੈ 'ਟੋਲ ਟੈਕਸ'
NEXT STORY