ਦਰਭੰਗਾ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕੁਸ਼ੇਸ਼ਵਰਸਥਾਨ 'ਚ 2 ਨਦੀਆਂ 'ਚ ਤਿੰਨ ਵੱਡੇ ਪੁਲਾਂ ਦਾ ਨਿਰਮਾਣ ਅਧੂਰਾ ਹੋਣ ਕਾਰਨ ਸਥਾਨਕ ਲੋਕਾਂ ਨੇ ਆਉਣ-ਜਾਣ ਲਈ ਬਾਂਸ ਦਾ ਪੁਲ ਬਣਾਇਆ ਹੈ। ਕਰੀਬ 50 ਹਜ਼ਾਰ ਲੋਕਾਂ ਲਈ ਕਿਸ਼ਤੀ ਅਤੇ ਇਹ ਚਚਰੀ ਪੁਲ ਹੀ ਆਵਾਜਾਈ ਦਾ ਮੁੱਖ ਸਾਧਨ ਹੈ। ਬਾਂਸ ਦੇ ਇਸ ਪੁਲ ਨੂੰ ਇਕ ਪਿੰਡ ਵਾਸੀ ਨੇ 2.46 ਲੱਖ ਰੁਪਏ ਖਰਚ ਕਰ ਕੇ ਬਣਾਇਆ ਹੈ। ਇਸ 'ਤੇ ਪੈਦਲ ਜਾਣ ਵਾਲਿਆਂ ਤੋਂ 10 ਅਤੇ ਬਾਈਕ ਵਾਲਿਆਂ ਤੋਂ 20 ਰੁਪਏ ਟੋਲ ਟੈਕਸ ਵਜੋਂ ਕਿਰਾਇਆ ਲਿਆ ਜਾਂਦਾ ਹੈ। ਇਸ ਨੂੰ ਬਣਾਉਣ 'ਚ 400 ਬਾਂਸ ਲੱਗੇ ਹਨ। ਇਸ ਨੂੰ 108 ਮਜ਼ਦੂਰਾਂ ਨੇ 9 ਦਿਨਾਂ 'ਚ ਤਿਆਰ ਕੀਤਾ ਹੈ ਅਤੇ 12,100 ਰੁਪਏ ਦੀ ਰੱਸੀ ਲੱਗੀ ਹੈ।
ਹਾਲਾਂਕਿ ਇਹ ਚਚਰੀ ਪੁਲ ਹਰ ਸਾਲ ਹੜ੍ਹ ਕਾਰਨ ਰੁੜ ਜਾਂਦਾ ਹੈ, ਇਸ ਲਈ ਪਿੰਡ ਵਾੀ ਇਸ ਪੁਲ ਤੋਂ ਆਉਣ-ਜਾਣ ਦਾ ਕਿਰਾਇਆ ਵਸੂਲ ਕਰ ਕੇ ਹਰ ਸਾਲ ਨੈਨਾ ਘਾਟ 'ਤੇ ਨਵਾਂ ਪੁਲ ਬਣਵਾਉਂਦੇ ਹਨ। ਪਰੇਸ਼ਾਨੀ ਝੱਲ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰ ਵਿਧਾਇਕ ਸੰਸਦ ਮੈਂਬਰ ਚੋਣਾਂ 'ਚ ਵੋਟ ਮੰਗਣ ਆਉਂਦੇ ਹਨ। ਪਿੰਡ ਦੇ ਮੰਦਰ 'ਚ ਸਹੁੰ ਖਾਂਦੇ ਹਨ ਕਿ ਚੋਣਾਂ ਜਿੱਤਣ ਤੋਂ ਬਾਅਦ ਪੱਕਾ ਪੁਲ ਬਣਵਾ ਦਿੱਤਾ ਜਾਵੇਗਾ ਪਰ ਚੋਣਾਂ ਹੋਣ ਤੋਂ ਬਾਅਦ ਉਹ ਦੁਆਰਾ ਦੇਖਣ ਤੱਕ ਨਹੀਂ ਆਉਂਦੇ ਹਨ।
ਤੁਹਾਡਾ ਪੁੱਤਰ ਹੋਣ ’ਤੇ ਮੈਨੂੰ ਮਾਣ ਹੈ, ਰਾਹੁਲ ਗਾਂਧੀ ਨੇ ਤਸਵੀਰ ਸਾਂਝੀ ਕਰ ਕੀਤਾ ਭਾਵੁਕ ਟਵੀਟ
NEXT STORY