ਹਰਦੋਈ- ਉੱਤਰ-ਪ੍ਰਦੇਸ਼ ਦੇ ਹਰਦੋਈ ਸ਼ਹਿਰ ਕੋਤਵਾਲੀ ਇਲਾਕੇ 'ਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਇਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਨੇ ਦੱਸਿਆ ਕਿ ਸਦਰ ਬਾਜ਼ਾਰ 'ਚ ਸਥਿਤ ਸਾਬਿਰ ਸ਼ੂ-ਸੈਂਟਰ ਅਤੇ ਜਨਰਲ ਸਟੋਰ 'ਚ ਬੀਤੀ ਰਾਤ ਅੱਗ ਲੱਗ ਗਈ। ਸਵੇਰੇ ਦੁਕਾਨ 'ਚੋਂ ਧੂੰਆਂ ਨਿਕਲਦਾ ਦੇਖ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਅਸਲ 'ਚ ਦੋ-ਮੰਜ਼ਿਲੀ ਇਸ ਇਮਾਰਤ 'ਚ ਹੇਠਲੀ ਮੰਜ਼ਿਲ 'ਤੇ ਜਨਰਲ ਸਟੋਰ ਅਤੇ ਦੂਜੀ ਮੰਜ਼ਿਲ 'ਤੇ ਜੁੱਤੀਆਂ ਦਾ ਸ਼ੋਅ-ਰੂਮ ਹੈ। ਪੁਲਸ ਅਤੇ ਅੱਗ ਬੁਝਾਉ ਦਸਤਾ ਵਿਭਾਗ ਦੀਆਂ ਚਾਰ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ 'ਚ ਕਰ ਲਿਆ। ਅੱਗ ਲੱਗਣ ਕਾਰਨ ਦੁਕਾਨ ਅੰਦਰ ਰੱਖਿਆ ਲੱਖਾਂ ਰੁਪਇਆਂ ਦਾ ਹੋਜ਼ਰੀ ਅਤੇ ਚਮੜੇ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਛੋਟੀ ਜਿਹੀ ਗੱਲ ਪਿੱਛੇ ਭਰਾ ਨੇ ਭਰਾ ਦਾ ਕੀਤਾ ਕਤਲ ਤੇ ਮਗਰੋਂ...
NEXT STORY