ਸੋਨਭੱਦਰ— ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੇ ਘੋਰਾਵਲ ਤਹਿਸੀਲ ਖੇਤਰ 'ਚ ਟਿੱਡੀਆਂ ਦੇ ਦਲ 'ਤੇ ਖੇਤੀਬਾੜੀ ਮਹਿਕਮੇ ਦੀ ਟੀਮ ਨੇ ਦਵਾਈ ਦਾ ਛਿੜਕਾਅ ਕੀਤਾ, ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਟਿੱਡੀਆਂ ਮ੍ਰਿਤਕ ਮਿਲੀਆਂ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਪਿਊਸ਼ ਰਾਏ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਟਿੱਡੀ ਦਲ ਘੋਰਾਵਲ ਤਹਿਸੀਲ ਦੇ ਆਲੇ-ਦੁਆਲੇ ਦੇ ਪਿੰਡ 'ਤੇ ਮੰਡਰਾਉਂਦਾ ਰਿਹਾ। ਉਸ ਤੋਂ ਬਾਅਦ ਦਲ ਬੇਮੌਰੀ ਪਿੰਡ 'ਚ ਪਹੁੰਚ ਕੇ ਖੇਤਾਂ ਅਤੇ ਦਰੱਖਤਾਂ 'ਤੇ ਬੈਠ ਗਿਆ। ਹਾਲਾਂਕਿ ਇੱਥੇ ਖੇਤਾਂ 'ਚ ਫਸਲ ਨਹੀਂ ਹੈ, ਇਸ ਲਈ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : 'ਟਿੱਡੀ ਦਲ' ਬਾਰੇ ਵਾਤਾਵਰਣ ਮਾਹਰਾਂ ਨੇ ਕੀਤਾ ਇਹ ਦਾਅਵਾ, ਜਾਣੋ ਕਿਵੇਂ ਪੁੱਜੇ ਭਾਰਤ
ਪਿਊਸ਼ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਤ 11 ਵਜੇ ਤੋਂ 1.30 ਵਜੇ ਤਕ ਕਲੋਰਪਾਯਰੀਫਾਸ ਦਵਾਈ ਦਾ ਛਿੜਕਾਅ ਦਾ ਕੰਮ ਕਰਵਾਇਆ ਗਿਆ। ਰਾਏ ਨੇ ਦੱਸਿਆ ਕਿ ਟਿੱਡੀ ਦਲ ਰਾਤ ਦੇ ਸਮੇਂ ਇਕ ਥਾਂ 'ਤੇ ਬੈਠਾ ਰਹਿੰਦਾ ਹੈ ਅਤੇ ਇਸ ਦੌਰਾਨ ਦਵਾਈ ਦਾ ਛਿੜਕਾਅ ਕਰਨ ਨਾਲ ਟਿੱਡੀਆਂ ਮਰ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਵੇਰੇ ਹਜ਼ਾਰਾਂ ਦੀ ਗਿਣਤੀ ਵਿਚ ਟਿੱਡੀਆਂ ਖੇਤਾਂ ਵਿਚ ਮਰੀਆਂ ਮਿਲੀਆਂ।
ਦੱਸਣਯੋਗ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਬਾਅਦ ਟਿੱਡੀ ਦਲ ਉੱਤਰ ਪ੍ਰਦੇਸ਼ 'ਚ ਆਤੰਕ ਮਚਾ ਰਿਹਾ ਹੈ। ਇਹ ਟਿੱਡੀ ਦੱਲ ਪਾਕਿਸਤਾਨ ਦੇ ਰਸਤਿਓਂ ਹੁੰਦੇ ਹੋਏ ਰਾਜਸਥਾਨ ਦੀ ਸਰਹੱਦ ਤੋਂ ਭਾਰਤ ਪੁੱਜਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਟਿੱਡੀਆਂ ਨੂੰ ਦੇਖ ਕੇ ਕਿਸਾਨਾਂ ਦੀ ਚਿੰਤਾ ਵੱਧ ਗਈ ਸੀ। ਹੁਣ ਵੱਡੀ ਗਿਣਤੀ 'ਚ ਟਿੱਡੀਆਂ ਦੇ ਮਰਨ ਤੋਂ ਬਾਅਦ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਚੈਨ ਦਾ ਸਾਹ ਲਿਆ ਹੈ।
ਹਿਮਾਚਲ 'ਚ ਵੱਡੀ ਲਾਪਰਵਾਹੀ, ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ 15 ਲੋਕਾਂ ਨੂੰ ਭੇਜਿਆ ਘਰ
NEXT STORY