ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਉਨ੍ਹਾਂ 7 ਜ਼ਿਲ੍ਹਿਆਂ ਵਿਚ ਸ਼ਨੀਵਾਰ ਯਾਨੀ ਕਿ ਅੱਜ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ ਰੋਕੂ ਟੀਕਾਕਰਨ ਸ਼ੁਰੂ ਹੋ ਗਿਆ ਹੈ, ਜਿੱਥੇ ਵਾਇਰਸ ਦੇ 9 ਹਜ਼ਾਰ ਤੋਂ ਵੱਧ ਇਲਾਜ ਅਧੀਨ ਮਾਮਲੇ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਲਖਨਊ ’ਚ ਅਵੰਤੀ ਬਾਈ ਹਸਪਤਾਲ ਪਹੁੰਚ ਕੇ ਸਬੰਧਤ ਉਮਰ ਸਮੂਹ ਦੇ ਲੋਕਾਂ ਲਈ ਕੋਰੋਨਾ ਟੀਕਾਕਰਨ ਦਾ ਜਾਇਜ਼ਾ ਲਿਆ। ਸ਼ਨੀਵਾਰ ਨੂੰ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਵੰਤੀ ਬਾਈ ਹਸਪਤਾਲ ’ਚ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦਾ ਕੋੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ। ਬੁਲਾਰੇ ਮੁਤਾਬਕ ਸਬੰਧਤ ਉਮਰ ਸਮੂਹ ਦੇ ਲੋਕਾਂ ਨੂੰ ਮੁਫ਼ਤ ਟੀਕਾ ਉਪਲੱਬਧ ਕਰਾਉਣ ਦੀ ਮੁਹਿੰਮ ਦੀ ਮੁੱਖ ਮੰਤਰੀ ਰਾਤ ਨੂੰ ਨਿਗਰਾਨੀ ਕਰਦੇ ਰਹੇ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਸਰਕਾਰੀ ਜਹਾਜ਼ ਭੇਜ ਕੇ ਹੈਦਰਾਬਾਦ ਤੋਂ ਟੀਕੇ ਦੀ ਖੇਪ ਮੰਗਵਾਈ।
ਅਧਿਕਾਰਤ ਜਾਣਕਾਰੀ ਮੁਤਾਬਕ ਜਿਨ੍ਹਾਂ 7 ਜ਼ਿਲ੍ਹਿਆਂ ਵਿਚ ਟੀਕਾਕਰਨ ਦੀ ਸ਼ਨੀਵਾਰ ਨੂੰ ਸ਼ੁਰੂਆਤ ਹੋਈ, ਉਨ੍ਹਾਂ ’ਚ ਲਖਨਊ, ਕਾਨਪੁਰ, ਪ੍ਰਯਾਗਰਾਜ, ਵਾਰਾਣਸੀ, ਗੋਰਖਪੁਰ, ਮੇਰਠ ਅਤੇ ਬਰੇਲੀ ਸ਼ਾਮਲ ਹਨ। ਐਡੀਸ਼ਨਲ ਮੁੱਖ ਸਕੱਤਰ (ਸਿਹਤ) ਅਮਿਤ ਮੋਹਨ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 1 ਮਈ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ 7 ਜ਼ਿਲ੍ਹਿਆਂ ਵਿਚ ਹੋਵੇਗੀ ਅਤੇ ਇਸ ਤੋਂ ਬਾਅਦ ਹੋਰ ਜ਼ਿਲ੍ਹਿਆਂ ਵਿਚ ਇਹ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਉਨ੍ਹਾਂ 7 ਜ਼ਿਲ੍ਹਿਆਂ ਵਿਚ ਟੀਕਾਕਰਨ ਹੋਵੇਗਾ, ਜਿੱਥੇ 9 ਹਜ਼ਾਰ ਤੋਂ ਵੱਧ ਇਲਾਜ ਅਧੀਨ ਮਾਮਲੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਸ਼ੁਰੂ ਹੋਣ ਮਗਰੋਂ ਸੂਬੇ ਵਿਚ ਹੁਣ ਤੱਕ 1.23 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 1.01 ਕਰੋੜ ਉਹ ਲੋਕ ਹਨ, ਜਿਨ੍ਹਾਂ ਨੇ ਪਹਿਲੀ ਖ਼ੁਰਾਕ ਲਈ ਹੈ ਅਤੇ 22.33 ਲੱਖ ਤੋਂ ਵੱਧ ਲੋਕਾਂ ਨੇ ਦੂਜੀ ਖ਼ੁਰਾਕ ਲਈ ਹੈ। ਪ੍ਰਸਾਦ ਨੇ ਸਾਰੇ ਪਾਤਰ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਬੇਨਤੀ ਕੀਤੀ ਹੈ।
ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ 'ਚ ਕੋਰੋਨਾ ਨਾਲ 700 ਅਧਿਆਪਕਾਂ ਦੀ ਹੋਈ ਮੌਤ
NEXT STORY