ਨਵੀਂ ਦਿੱਲੀ- ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (UPMRC) ਨੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਸਾਮੀਆਂ ਵਿਚ ਸਟੇਸ਼ਨ ਕੰਟਰੋਲਰ-ਕਮ-ਟਰੇਨ ਆਪਰੇਟਰ, ਜੂਨੀਅਰ ਇੰਜੀਨੀਅਰ, ਮੇਨਟੇਨਰ ਆਦਿ ਸ਼ਾਮਲ ਹਨ। ਜੇਕਰ ਤੁਸੀਂ ਵੀ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਧਿਕਾਰਤ ਵੈੱਬਸਾਈਟ lmrcl.com 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਪ੍ਰੀਖਿਆ 11 ਤੋਂ 14 ਮਈ ਤੱਕ ਹੋਵੇਗੀ
ਨੋਟੀਫਿਕੇਸ਼ਨ ਮੁਤਾਬਕ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 19 ਅਪ੍ਰੈਲ, 2024 ਹੈ। ਪ੍ਰੀਖਿਆ 11, 12 ਅਤੇ 14 ਮਈ 2024 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਵਿਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਅਗਲੇ ਪੜਾਅ ਲਈ ਬੁਲਾਇਆ ਜਾਵੇਗਾ।
439 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ
ਇਸ ਭਰਤੀ ਮੁਹਿੰਮ ਤਹਿਤ ਯੂ.ਪੀ ਮੈਟਰੋ ਰੇਲ ਕਾਰਪੋਰੇਸ਼ਨ ਵਿਚ ਕੁੱਲ 439 ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਅਸਾਮੀਆਂ ਭਰੀਆਂ ਜਾਣਗੀਆਂ। ਪ੍ਰੀਖਿਆ ਲਈ ਐਡਮਿਟ ਕਾਰਡ 30 ਅਪ੍ਰੈਲ ਨੂੰ ਜਾਰੀ ਕੀਤੇ ਜਾਣਗੇ।
ਵਿੱਦਿਅਕ ਯੋਗਤਾ
ਕਾਰਜਕਾਰੀ ਅਸਾਮੀਆਂ: ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਬੀ.ਈ., ਬੀ.ਟੈਕ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਗੈਰ-ਕਾਰਜਕਾਰੀ ਅਸਾਮੀਆਂ: ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਘੱਟੋ ਘੱਟ 60 ਫ਼ੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਸੰਸਥਾ ਤੋਂ ਤਿੰਨ ਸਾਲਾਂ ਦਾ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ
UPMRC ਭਰਤੀ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਨਿਯਮਾਂ ਅਨੁਸਾਰ ਉਮਰ ਵਿਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
-ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ ਦੀ ਅਧਿਕਾਰਤ ਵੈੱਬਸਾਈਟ lmrcl.com 'ਤੇ ਜਾਓ।
-ਹੋਮਪੇਜ 'ਤੇ 'ਕੈਰੀਅਰ' ਸੈਕਸ਼ਨ ਲੱਭੋ ਅਤੇ ਇਸ 'ਤੇ ਕਲਿੱਕ ਕਰੋ।
-'ਕੈਰੀਅਰ' ਸੈਕਸ਼ਨ ਵਿਚ 'ਰਿਕਰੂਟਮੈਂਟ 2024' ਲਿੰਕ ਲੱਭੋ ਅਤੇ ਇਸ 'ਤੇ ਕਲਿੱਕ ਕਰੋ।
-ਭਰਤੀ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਨਿੱਜੀ ਵੇਰਵੇ ਦਰਜ ਕਰੋ।
-ਸਫਲਤਾਪੂਰਵਕ ਰਜਿਸਟਰ ਹੋਣ ਤੋਂ ਬਾਅਦ ਸਹੀ ਵੇਰਵਿਆਂ ਨਾਲ ਅਰਜ਼ੀ ਫਾਰਮ ਭਰੋ। ਅਪਲੋਡ ਕਰੋ ਅਤੇ ਦਸਤਾਵੇਜ਼ ਜਮ੍ਹਾਂ ਕਰੋ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ
NEXT STORY