ਲਖਨਊ— ਉੱਤਰ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ. ਓਮ ਪ੍ਰਕਾਸ਼ ਹੀ ਹੋਣਗੇ। ਦੱਸਣਾ ਚਾਹੁੰਦੇ ਹੈ ਕਿ ਕੇਂਦਰ ਸਰਕਾਰ ਨੇ ਯੋਗੀ ਸਰਕਾਰ ਨੇ ਓਪੀ ਸਿੰਘ ਦਾ ਬਿਊਰਾ ਮੰਗਿਆ ਹੈ। ਅਜਿਹੀ ਉਮੀਦ ਲਗਾਈ ਜਾ ਰਹੀ ਹੈ ਕਿ ਅੱਜ ਹੀ ਓਪੀ ਸਿੰਘ ਨੂੰ ਕੇਂਦਰ ਸਰਕਾਰ ਰਿਲੀਵ ਕਰ ਦੇਵੇਗੀ, ਨਾਲ ਹੀ ਸੀ.ਐੈੱਮ. ਦਫ਼ਤਰ 'ਚ ਓਪੀ ਸਿੰਘ ਦੇ ਨਾਮ ਦਾ ਪ੍ਰਵਾਨਗੀ ਪੱਤਰ ਦੁਬਾਰਾ ਭੇਜਿਆ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਓਪੀ ਸਿੰਘ ਨੂੰ 3 ਜਨਵਰੀ, 2018 ਨੂੰ ਆਪਣਾ ਅਹੁੱਦਾ ਸੰਭਾਲਣਾ ਸੀ ਪਰ ਉਸ ਦਿਨ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਨਵੇਂ ਅਹੁੱਦੇ ਨੂੰ ਨਹੀਂ ਸੰਭਾਲਿਆਂ, ਨਾਲ ਹੀ 31 ਦਸੰਬਰ ਨੂੰ ਯੂ.ਪੀ. ਸਰਕਾਰ ਨੇ ਓਪੀ ਸਿੰਘ ਦੇ ਨਾਮ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਸੀ। ਜਿਸ ਨਾਲ ਪੀ.ਐੱਮ.ਓ. ਨੇ ਖਾਰਿਜ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪੁਲਸ ਡਿਪਟੀ ਕਮਿਸ਼ਨਰ ਸੁਲਖਾਨ ਸਿੰਘ ਦੇ ਸੇਵਾ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਸ ਅਹੁੱਦੇ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਹੈ।
ਜਾਣੋ, ਕੌਣ ਹੈ ਓਪੀ ਸਿੰਘ
ਓਮ ਪ੍ਰਕਾਸ਼ ਸਿੰਘ 1983 ਬੈਚ ਦੇ ਆਈ.ਪੀ.ਐੈੱਸ. ਅਧਿਕਾਰੀ ਹਨ। ਪੁਲਸ ਮਹਿਕਮੇ ਅਤੇ ਜਨਤਾ ਵਿਚਕਾਰ ਇਸ ਆਈ.ਪੀ.ਐੈੱਸ. ਅਫ਼ਸਰ ਪਛਾਣ ਇਕ ਨਰਮ ਅਫ਼ਸਰ ਦੇ ਰੂਪ 'ਚ ਹੈ। ਉਹ ਜਨਤਾ ਦੀ ਸੇਵਾਭਾਵ ਲਈ ਜਾਂਣੇ ਜਾਂਦੇ ਹਨ। ਪੁਲਸ ਮਹਿਕਮੇ ਦੇ ਲੋਕ ਦੱਸਦੇ ਹਨ ਕਿ ਐੈੱਸ.ਪੀ. ਅਤੇ ਐੈੱਸ.ਐੈੱਸ.ਪੀ. ਰਹਿੰਦੇ ਹੋਏ ਵੀ ਓਪੀ ਸਿੰਘ ਦੀ ਪ੍ਰਾਥਮਿਕਤਾ ਕ੍ਰਿਮੀਨਲ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਸ ਨੂੰ ਦੁਬਾਰਾ ਚੰਗੇ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਰਹਿੰਦੀ ਹੈ। ਓਪੀ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਸੀ.ਐੈੱਮ. ਆਦਿਤਿਆਨਾਥ ਦੇ ਕਰੀਬੀਆਂ ਚੋਂ ਮੰਨਿਆ ਜਾਂਦਾ ਹੈ।
ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ
NEXT STORY