ਨਵੀਂ ਦਿੱਲੀ— ਉੱਤਰ ਪ੍ਰਦੇਸ਼ ਮਿਡਲ ਐਜੂਕੇਸ਼ਨ ਸਰਵਿਸ ਬੋਰਡ, ਇਲਾਹਾਬਾਦ ਨੇ ਸਿਖਲਾਈ ਪ੍ਰਾਪਤ ਗਰੈਜੂਏਟ ਅਧਿਆਪਕ (ਟੀ. ਜੀ. ਟੀ.) ਅਤੇ ਪੋਸਟ ਗਰੈਜੂਏਟ ਅਧਿਆਪਕ (ਪੀ. ਜੀ. ਟੀ.) ਦੇ ਅਹੁਦਿਆਂ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 11 ਅਪ੍ਰੈਲ 2021 ਹੈ।
ਕੁੱਲ ਅਹੁਦੇ— 15,198
ਟੀ. ਜੀ. ਟੀ. ਲਈ ਅਹੁਦੇ- 12,603
ਪੀ. ਜੀ. ਟੀ. ਲਈ ਅਹੁਦੇ- 2595
ਮਹੱਤਵਪੂਰਨ ਤਾਰੀਖ਼ਾਂ—
ਰਜਿਸਟ੍ਰੇਸ਼ਨ ਕਰਨ ਦੀ ਸ਼ੁਰੂਆਤੀ ਤਾਰੀਖ਼- 16 ਮਾਰਚ 2021
ਰਜਿਸਟ੍ਰੇਸ਼ਨ ਕਰਨ ਦੀ ਆਖ਼ਰੀ ਤਾਰੀਖ਼- 11 ਅਪ੍ਰੈਲ 2021
ਫੀਸ ਜਮਾਂ ਕਰਨ ਦੀ ਆਖ਼ਰੀ ਤਾਰੀਖ਼- 13 ਅਪ੍ਰੈਲ 2021
ਸਿੱਖਿਅਕ ਯੋਗਤਾ—
ਟੀ. ਜੀ. ਟੀ.- ਪੋਸਟ ਗਰੈਜੂਏਟ ਡਿਗਰੀ ਅਤੇ ਬੀ. ਐੱਡ
ਪੀ. ਜੀ. ਟੀ.- ਪੋਸਟ ਗਰੈਜੂਏਟ ਡਿਗਰੀ ਨਾਲ ਬੀ. ਐੱਡ
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।
ਪ੍ਰੀਖਿਆ ਦੇ ਕੁੱਲ ਅੰਕ-500
ਹਰੇਕ ਪ੍ਰਸ਼ਨ 4 ਨੰਬਰਾਂ ਦਾ ਹੋਵੇਗਾ।
ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਅਜੇ ਨਹੀਂ ਹੋਣਾ ਬਾਕੀ ਹੈ।
ਅਰਜ਼ੀ ਦੀ ਫੀਸ—
ਜਨਰਲ / ਓ. ਬੀ. ਸੀ. ਲਈ - ਰੁਪਏ. 750 / -
ਈ.ਡਬਲਯੂ.ਐਸ. (ਟੀਜੀਟੀ ਲਈ) - ਰੁਪਏ. 450 / -
ਈ.ਡਬਲਯੂ.ਐਸ. (ਪੀਜੀਟੀ ਲਈ) - ਰੁਪਏ. 650 / -
ਅਨੁਸੂਚਿਤ ਜਾਤੀਆਂ ਲਈ - ਰੁਪਏ 450 / -
ਐਸਟੀ ਲਈ - ਰੁਪਏ 250 / -
ਇੰਝ ਕਰੋ ਅਪਲਾਈ—
ਉਮੀਦਵਾਰ ਅਧਿਕਾਰਤ ਵੈੱਬਸਾਈਟ http://www.upsessb.org/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਫ਼ਿਲਮਾਂ ਦੀ ਸ਼ੂਟਿੰਗ ਲਈ ਲਾਹੌਲ-ਸਪਿਤੀ ਨੂੰ ਬਣਾਇਆ ਜਾਵੇਗਾ ‘ਨਵਾਂ ਸਵਿਟਜ਼ਰਲੈਂਡ’
NEXT STORY