ਨੈਸ਼ਨਲ ਡੈਸਕ: ਦਿੱਲੀ ਵਿਚ MCD ਦੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਅੱਧੀ ਰਾਤ ਨੂੰ ਸਟੈਂਡਿੰਗ ਕਮੇਟੀ ਨੂੰ ਲੈ ਕੇ 'ਆਪ' ਤੇ ਭਾਜਪਾ ਦੇ ਕੌਂਸਲਰ ਆਪਸ ਵਿਚ ਭਿੜ ਗਏ। ਦੋਹਾਂ ਪਾਰਟੀਆਂ ਦੇ ਕੌਂਸਲਰਾਂ ਨੇ ਐੱਮ.ਸੀ.ਡੀ. ਸਦਨ ਵਿਚ ਹੱਥੋਪਾਈ ਤੇ ਮਾਰਕੁੱਟ ਕੀਤੀ। ਇਸ ਦੌਰਾਨ ਕਈ ਕੌਂਸਲਰਾਂ ਨੇ ਪਾਣੀ ਦੀਆਂ ਬੋਤਲਾਂ ਸੁੱਟੀਆਂ। ਭਾਜਪਾ ਨੇ ਸਟੈਂਡਿੰਗ ਕਮੇਟੀ ਦੀ ਚੋਣ ਵਿਚ ਧਾਂਦਲੀ ਕਰਨ ਦਾ ਦੋਸ਼ ਲਗਾਇਆ ਹੈ ਅਤੇ 6 ਮੈਂਬਰਾਂ ਲਈ ਨਵੇਂ ਸਿਰੇ ਤੋਂ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਰਵਰੀ 'ਚ ਅਪ੍ਰੈਲ ਵਰਗੀ ਗਰਮੀ ਜੇਬ ਨੂੰ ਵੀ ਕਰੇਗੀ ਗਰਮ! ਫ਼ਸਲਾਂ ਦੀ ਪੈਦਾਵਾਰ ਹੋਵੇਗੀ ਪ੍ਰਭਾਵਿਤ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੀ ਚੋਣ ਨਾ ਕਰਵਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਦਨ ਭਾਵੇਂ ਸਾਰੀ ਰਾਤ ਚੱਲੇ ਪਰ ਅਸੀਂ ਅੱਜ ਹੀ ਚੋਣ ਕਰਵਾਵਾਂਗੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਦੀ ਚੋਣ ਪਹਿਲੀ ਮੀਟਿੰਗ ਵਿਚ ਕਰਵਾਉਣ ਦਾ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੈ। ਸਟੈਂਡਿੰਗ ਕਮੇਟੀ ਚੋਣ ਹੋਣ ਬਗੈਰ ਸਦਨ ਖ਼ਤਮ ਨਹੀਂ ਹੋਵੇਗਾ। ਭਾਵੇਂ ਸਦਨ ਲਗਾਤਾਰ ਕਈ ਦਿਨਾਂ ਤਕ ਚਲਦਾ ਰਹੇ। ਆਮ ਆਦਮੀ ਪਾਰਟੀ ਦਾ ਮੇਅਰ, ਡਿਪਟੀ ਮੇਅਰ ਬਣ ਗਿਆ ਹੈ ਤੇ ਸਟੈਂਡਿੰਗ ਕਮੇਟੀ ਵੀ ਆਮ ਆਦਮੀ ਪਾਰਟੀ ਦੀ ਬਣੇਗੀ। ਨਿਗਮ ਦਾ ਸਦਨ ਭਾਵੇਂ ਸਾਰੀ ਰਾਤ ਚੱਲੇ ਪਰ ਅਸੀਂ ਅੱਜ ਹੀ ਚੋਣ ਕਰਵਾਵਾਂਗੇ।
ਇਹ ਖ਼ਬਰ ਵੀ ਪੜ੍ਹੋ - ਇਸ ਤਾਰੀਖ਼ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ, ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
ਭਾਰਦਵਾਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਅਤ ਪਹਿਲੇ ਦਿਨ ਤੋਂ ਖ਼ਰਾਬ ਹੈ। ਪਿਛਲੇ ਦੋ ਘੰਟੇ ਤੋਂ ਮੇਅਰ ਦਾ ਸਹਿਯੋਗ ਕਰਨ ਦੀ ਬਜਾਏ ਭਾਜਪਾ ਦੇ ਕੌਂਸਲਰ ਮੋਬਾਈਲ ਨੂੰ ਲੈ ਕੇ ਹੰਗਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਂਸਲਰ ਹਰ ਕੋਸ਼ਿਸ਼ ਕਰ ਰਹੇ ਹਨ ਕਿ ਚੋਣ ਨਾ ਹੋਵੇ। ਸੁਪਰੀਮ ਕੋਰਟ ਦਾ ਹੁਕਮ ਹੈ ਕਿ ਪਹਿਲੀ ਨਿਗਮ ਦੀ ਮੀਟਿੰਗ ਵਿਚ ਤਿੰਨੋ ਚੋਣਾਂ ਕਰਵਾਈਆਂ ਜਾਣਗੀਆਂ। ਅਜਿਹੇ ਵਿਚ ਮੇਅਰ ਅੱਜ ਹੀ ਸਟੈਂਡਿੰਗ ਕਮੇਟੀ ਦੀ ਚੋਣ ਕਰਵਾਏਗੀ। ਭਾਵੇਂ ਲਗਾਤਾਰ ਕਈ ਦਿਨਾਂ ਤਕ ਸਦਨ ਚਲਦਾ ਰਹੇ। ਅਸੀਂ ਚੋਣ ਕਰਵਾਉਣ ਤੋਂ ਬਾਅਦ ਹੀ ਇੱਥੋਂ ਉੱਠਾਂਗੇ। ਚੋਣਾਂ ਤੋਂ ਪਹਿਲਾਂ ਸਦਨ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ। ਭਾਜਪਾ ਸਿਫ਼ਰ ਹਾਰ ਦੇ ਡਰੋਂ ਭੱਜ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਸੰਘਣੀ ਧੁੰਦ ਨੇ Flights ਦੀ ਲੈਂਡਿੰਗ 'ਚ ਪਾਇਆ ਅੜਿੱਕਾ, 27 ਤੋਂ ਵੱਧ ਉਡਾਨਾਂ ਡਾਇਵਰਟ
ਭਾਰਦਵਾਜ ਨੇ ਕਿਹਾ ਕਿ ਨਿਗਮ ਦੇ ਸਾਰੀਆਂ ਚੋਣਾਂ ਵਿਚ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਆਪਣਾ ਮੋਬਾਈਲ ਨਾਲ ਲੈ ਜਾ ਸਕਦੇ ਹੋ। ਹੁਣ ਤਕ ਜਿੰਨੀਆਂ ਵੀ ਸਟੈਂਡਿੰਗ ਕਮੇਟੀ ਦੀਆਂ ਚੋਣਾਂ ਹੋਈਆਂ ਹਨ, ਕਿਸੇ ਵਿਚ ਵੀ ਮੋਬਾਈਲ ਲੈ ਜਾਣ 'ਤੇ ਰੋਕ ਨਹੀਂ ਲਗਾਈ ਗਈ ਸੀ। ਭਾਜਪਾ ਦੇ ਲੋਕ ਚੋਣ ਕਮਿਸ਼ਨ ਤੋਂ ਵੀ ਵੱਡੇ ਹੋ ਗਏ ਹਨ। ਜਦੋਂ ਮੇਅਰ ਇਸ ਗੱਲ 'ਤੇ ਵੀ ਤਿਆਰ ਹੋ ਗਏ ਕਿ ਮੋਬਾਈਲ ਨਹੀਂ ਲੈ ਕੇ ਜਾਵੇਗੀ, ਅਜਿਹੇ ਵਿਚ ਸੀਟਾਂ 'ਤੇ ਬੈਠ ਜਾਓ। ਭਾਜਪਾ ਦੇ ਕੌਂਸਲਰ ਸੀਟਾਂ 'ਤੇ ਬੈਠਣ ਤੋਂ 5 ਮਿਨਟ ਬਾਅਦ ਮੁੜ ਹੰਗਾਮਾ ਕਰਨ ਲੱਗ ਗਏ ਕਿਉਂਕਿ ਭਾਜਪਾ ਦੇ ਹਾਈ ਕਮਾਨ ਤੋਂ ਸੁਨੇਹਾ ਆਇਆ ਹੋਵੇਗਾ। ਇਸ ਦੀ ਪੂਰੀ ਸਕ੍ਰਿਪਟ ਭਾਜਪਾ ਹੈੱਡਕੁਆਰਟਰ 'ਤੇ ਲਿਖੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫ਼ਰਵਰੀ 'ਚ ਅਪ੍ਰੈਲ ਵਰਗੀ ਗਰਮੀ ਜੇਬ ਨੂੰ ਵੀ ਕਰੇਗੀ ਗਰਮ! ਫ਼ਸਲਾਂ ਦੀ ਪੈਦਾਵਾਰ ਹੋਵੇਗੀ ਪ੍ਰਭਾਵਿਤ
NEXT STORY