ਵਾਸ਼ਿੰਗਟਨ/ਕਰਨਾਟਕ— ਭਾਰਤੀ ਉੱਪ ਮਹਾਂਦੀਪ 'ਚ ਅੱਤਵਾਦੀ ਸਮੂਹ ਆਈ.ਐੱਸ.ਆਈ.ਐੱਸ. ਲਈ ਭਰਤੀ ਕਰਨ ਵਾਲੇ ਭਗੋੜੇ ਮੁਹੰਮਦ ਸ਼ਫੀ ਅਰਮਾਰ ਦੇ ਨਾਂ ਨੂੰ ਅਮਰੀਕਾ ਨੇ ਵੀਰਵਾਰ ਨੂੰ ਕੌਮਾਂਤਰੀ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ। ਅਰਮਾਰ ਕਰਨਾਟਕ ਦੇ ਭਟਕਲ ਪਿੰਡ ਦਾ ਰਹਿਣ ਵਾਲਾ ਹੈ। ਅਮੀਰੀਕੀ ਵਿਦੇਸ਼ ਟਰੈਜਰੀ ਵਿਭਾਗ ਨੇ ਵਿਸ਼ਵ ਅੱਤਵਾਦੀਆਂ ਦੀ ਸੂਚੀ ਅਪਡੇਟ ਕਰਨ ਦੌਰਾਨ ਉਸ ਦਾ ਨਾਂ ਇਸ 'ਚ ਸ਼ਾਮਲ ਕੀਤਾ ਹੈ। 30 ਸਾਲਾ ਅਰਮਾਰ ਦੇ ਖਿਲਾਫ ਇੰਟਰਪੋਲ ਦਾ ਇਕ ਰੈੱਡ ਕਾਰਨਰ ਨੋਟਿਸ ਵੀ ਪੈਂਡਿੰਗ ਹੈ। ਉਸ ਨੂੰ ਛੋਟਾ ਮੌਲਾ, ਅੰਜਨ ਭਾਈ ਅਤੇ ਯੂਸਫ ਅਲ-ਹਿੰਦੀ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਅਰਮਾਰ ਦਾ ਨਾਂ ਹੁਣ ਅਮਰੀਕੀ ਟਰੈਜਰੀ ਵਿਭਾਗ ਦੇ 'ਵਿਦੇਸ਼ੀ ਸੰਪਤੀ ਕੰਟਰੋਲ' ਦੇ ਦਫਤਰ 'ਚ ਜੋੜਿਆ ਗਿਆ ਹੈ ਜੋ ਮੁੱਖ ਰੂਪ ਨਾਲ ਦੇਸ਼ਾਂ ਅਤੇ ਸਮੂਹਾਂ ਦੇ ਅੱਤਵਾਦੀਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨਾ ਵਾਲਿਆਂ ਦੇ ਖਿਲਾਫ ਆਰਥਿਕ ਰੋਕੂ ਕੰਮ ਨੂੰ ਲਾਗੂ ਕਰਦਾ ਹੈ।
ਕਿਹਾ ਗਿਆ ਹੈ ਕਿ ਭਾਰਤ 'ਚ ਇੰਡੀਅਨ ਮੁਜਾਹੁਦੀਨ ਦੇ ਅਤੱਵਾਦੀਆਂ 'ਤੇ ਕਾਰਵਾਈ ਹੋਣ ਦੌਰਾਨ ਅਰਮਾਰ ਆਪਣੇ ਭਰਾ ਨਾਲ ਪਾਕਿਸਤਾਨ ਚਲਾ ਗਿਆ ਸੀ। ਉਸ ਨੇ 'ਅੰਸਰ ਅਲ ਤੌਹੀਦ ਗਰੁੱਪ' ਬਣਾਇਆ ਜੋ ਕਿ ਬਾਅਦ 'ਚ ਆਈ. ਐੱਸ. ਨਾਲ ਜੁੜ ਗਿਆ।
ਕਈ ਵਾਰ ਅਜਿਹੀਆਂ ਖਬਰਾਂ ਆਈਆਂ ਕਿ ਉਹ ਸੰਯੁਕਤ ਬਲਾਂ ਦੇ ਡਰੋਨ ਹਮਲੇ 'ਚ ਮਾਰਿਆ ਗਿਆ ਪਰ ਖੁਫੀਆ ਏਜੰਸੀਆਂ ਨੇ ਅਜਿਹੀਆਂ ਖਬਰਾਂ ਨੂੰ ਹਰ ਵਾਰ ਗਲਤ ਹੀ ਦੱਸਿਆ। ਅਰਮਾਰ ਇਕ ਤਕਨੀਕੀ ਮਾਹਿਰ ਹੈ ਜੋ ਕਿ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਰਾਹੀਂ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਨੌਜਵਾਨਾਂ ਦਾ ਬਰੇਨਵਾਸ਼ ਕਰਕੇ ਉਨ੍ਹਾਂ ਨੂੰ ਆਈ. ਐੱਸ. 'ਚ ਭਰਤੀ ਕਰਵਾਉਂਦਾ ਹੈ।
ਲਵ ਮੈਰਿਜ ਦੇ 5 ਮਹੀਨਿਆਂ ਬਾਅਦ ਇਸ ਲੜਕੀ ਨੇ ਕਰ ਲਈ ਖੁਦਕੁਸ਼ੀ, ਇਹ ਸੀ ਕਾਰਨ (ਤਸਵੀਰਾਂ)
NEXT STORY